'ਸੈਰ' ਦਾ
ਗੀਤ
ਬਰਖ਼ਾ-ਰਾਣੀ ਤੇਰੇ ਜਾਣੇ ਦੀ ਰੁੱਤ ਆਈ ਏ ਤਾਹੀਓਂ ਬਲਹ-ਘਾਟੀ ਮੰਡਿਆਲਾਂ ਸੈਰ ਮਨਾਈ ਏ ਲਹਿਸਿਆਂ ਗਿਰ-ਗਿਰ ਰੋਕੀਆਂ ਸੜ੍ਹਕਾਂ ਬੱਦਲਾਂ ਗਿਣ-ਗਿਣ ਕੱਢੀਆਂ ਰੜ੍ਹਕਾਂ ਕੋਣ ਮੋਇਆ ਕੋ ਬਚਿਆ ਜਿਊਂਦਾ ਸੈਰ ਬਹਾਨੇ ਲਈਆਂ ਖ਼ਬਰਾਂ ਪੁਰਖ਼ਿਆਂ ਨੂੰ ਸਿਜਦਾ ਕਰ ਬੱਚਿਆਂ ਖ਼ੈਰ ਮਨਾਈ ਏ ਬਰਖ਼ਾ-ਰਾਣੀ........ ਲੱਕੜਾਂ ਦੇ ਘਰ, ਛੱਤ-ਸਲੇਟਾਂ ਕਰ ਛੱਡਦੀ ਤੂੰ ਚੋਵਣ ਵਾਲੇ ਤੂੰ ਭਰ ਛੱਡਦੀ ਨਦੀਂਆਂ-ਨਾਲੇ ਭਰ-ਭਰ ਮਿੱਟੀਆਂ ਢੋਵਣ ਵਾਲੇ ਪਿੰਡ ਬਰੋਟ ਦੀ ਸ਼ਾਨ ਟਰੌਟ ਵੀ ਤੈਰ ਕੇ ਆਈ ਏ ਬਰਖ਼ਾ ਰਾਣੀ.........
ਰੁੱਤ ਬਦਲੀ 'ਤੇ ਚੜ੍ਹਿਆ ਅੱਸੂ
ਵੇਚ ਮੱਕੀ ਕਿਰਸਾਨੀ ਹੱਸੂ ਬੁੱਲ਼ੀਆਂ 'ਤੇ ਜਿਉਂ ਲਿਸ਼ਕ-ਦੰਦਾਸੀ ਅਖ਼ਰੋਟਾਂ ਦੀਆਂ ਫੜ੍ਹੀਆਂ ਹਰ-ਸੂ ਬਾਬਰੂ-ਭੱਲੇ ਖਾ-ਖਾ ਗੋਗੜ੍ਹ ਦੂਣ ਸਵਾਈ ਏ ਬਰਖ਼ਾ-ਰਾਣੀ ਤੇਰੇ ਜਾਣੇ ਦੀ ਰੁੱਤ ਆਈ ਏ ਤਾਹੀਓਂ ਬਲਹ-ਘਾਟੀ ਮੰਡਿਆਲਾਂ ਸੈਰ ਮਨਾਈ ਏ
'ਨੀਲ'
੧੫/੧੬-੦੯-੨੦੧੨ |
“Sair”
Da Geet
Barkhaa-RaaNi Tere JaaNe Di Rutt Aaee Ae
TaahiyoN Balh-Ghaati MandeyalaaN Sair
Manaaee Ae
LehseyaaN Gir-Gir RokiyaaN SaDkaaN
BaddlaaN GiN-GiN KadhiyaaN RaDkaaN
KouN Moeyaa Ko Bacheyaa Jiyundaa
Sair Bahaane LaiyaaN KhabraaN
PurkheyaaN NooN Sijdaa Kar BacheyaaN Khair
Manaaee Ae
Barkhaa-RaaNi…………
LakkDaaN De Ghar, Chhatt-SaletaaN
Kar Chhadd’Dee TooN ChowaN Waale
TooN Bhar Chhadd’Dee NadiyaaN-Naale
Bhar-Bhar MittiyaaN DhohwaN Waale
Pind Barote Di Shaan Trout Vi Tair Ke Aaee
Ae
Barkhaa-RaanNi…………
Rutt Badlee ‘Te ChaDeyaa Assu
Vech Makki Kirsaani Hassu
BulliyaaN ‘Te JyoN Lishaq Dandaasee
AkhrotaaN DiyaayaaN FaDiyaaN Har-Soo
Baabru-Bhalle Khaa-Khaa GogaD DooN-Swaaee
Ae
Barkhaa-RaaNi Tere JaaNe Di Rutt Aaee Ae
TaahiyoN Balh-Ghaati MandeyalaaN Sair
Manaaee Ae
‘Neel’
15/16.09.2012.
|
Jheel-A-Sundernagar (Photo by: Neel) HuN NaheeN Lagdaa PahaRHaaN-KhaaiyaaN ToN Bhora Darr, Dil Vi Pathar Ho Geya Ae Eh Hai Sangat Da Asar !
Sunday, 16 September 2012
"Sair" Da Geet
Subscribe to:
Post Comments (Atom)
No comments:
Post a Comment