Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Wednesday, 5 September 2012

Jekar MaiN Mukk JaawaaN




ਜੇਕਰ ਮੈਂ ਮੁੱਕਜਾਵਾਂ

ਜੇ ਮੈਂ ਮਰ ਮੁੱਕ ਜਾਵਾਂ ਮੇਰੀ
ਦੇਹੀ ਨੂੰ ਦਫ਼ਨਾਇਓ ਨਾ
ਨਾ ਕਰਨਾਂ ਇਹਨੂੰ ਅਗਨ ਦੀ ਭੇਟਾ
ਇੱਲਾਂ ਅੱਗੇ ਪਾਇਓ ਨਾ
ਲੈ ਜਾਣਾ ਪੰਜਾਬ ਦੀ ਧਰਤੀ
ਦੇਸ ਪਰਾਏ ਡਾਹਿਓ ਨਾ
ਜਿਉੰਦੇ ਜੀ ਸਫ਼ਰਾਂ ਵਿਚ ਰੁਲ਼ਿਆ
ਲੌਥ ਨੂੰ ਵੀ ਠਹਿਰਾਇਓ ਨਾ
ਮਾਂ-ਪਿਓ ਰੱਖਣਾ ਸਿਰ ਦੇ ਬੰਨੀਂ
ਗੁਰੂ ਨੂੰ ਵੀ ਵਿਸਰਾਇਓ ਨਾ
ਸਗਿਆਂ ਦੀ ਮੰਨ੍ਰਿਓਂ ਪਰ ਥੋੜ੍ਹੀ
ਮੇਰੀ ਵੀ ਭੁੱਲ ਜਾਇਓ ਨਾ
ਨੈਣ-ਪਰੈਣ ਲੜੀਂਦਿਆਂ ਦੇਣਾ
ਪਾਣੀ ਗੌਲਕ ਪਾਇਓ ਨਾ

'ਨੀਲ' ੧੬.੦੮.੨੦੧੨
Jekar MaiN Mukk JaawaaN

Je MaiN Mar Mukk JaawaaN Meri
Dehi NuN DaFnaaeo Naa
Naa Karnaa Ehnu Agan Di Bhettaa
IllaaN Agge Paaeyo Naa
Lai JaaNaa Punjab Di Dhartee
Des Paraae Daaheo Naa
Jiunde Jee SafraaN Wich Ruleyaa
LoTH NuN Vi Thehraaeo Naa
Maa-Peo RakhNaa Sir De BanneeN
Guru NooN Vee Visraaeyo Na
SaareyaaN Di Manneyo Par ThoRHi
Meri Vi Bhull Jaaeyo Naa
NaiN-PraiN LoRHeendeyaaN DeNaa
PaaNee Golak Paaeyo Na.


‘Neel’ 16.08.2012

No comments:

Post a Comment