Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Tuesday 31 July 2012

Geet: Bujhaarat


 "ਗੀਤ"                                                                                  “Geet”

ਕਿਸੇ ਨਾਗ਼ ਦੀ ਦੇਰ੍ਹੀ ਅੰਦਰ ਵੜ੍ਹ ਚੱਲੀਆਂ ਨੇਂ ਚਿੜੀਆਂ
ਮੇਰੇ ਮਰਨੇ ਦੀ ਰਾਹ ਪੱਧਰ ਕਰ ਚੱਲੀਆਂ ਨੇਂ ਚਿੜੀਆਂ
Kise Naag Di Dehri Andar WaRH ChalliyaaN Ne ChiRHiyaaN
Mere Marne Di Raah Padhar Kar ChalliyaaN Ne ChiRHiyaaN
ਹੁਣ ਚਿੜੀਆਂ ਨੇਂ ਮਰ-ਮੁੱਕ ਜਾਣਾ
ਹੁਣ ਚਿੜੀਆਂ ਨੇਂ ਮੁੜ ਨਾ ਆਣਾ
ਮੇਰੀ ਜਾਨ ਜਿਨ੍ਹਾਂ ਦੇ ਅੰਦਰ ਮਰ ਚੱਲੀਆਂ ਨੇਂ ਚਿੜੀਆਂ
HuN ChiRHiyaaN Ne Mar-Mukk JaaNa
HuN ChiRHiyaaN Ne MuRH Naa AaNaa
Meri Jaan JihnaaN De Andar Mar ChalliyaN Ne ChiRHiyaaN
ਨਾਗ਼ ਬੜਾ ਭਾਗਾਂ ਭਰਿਆ
ਲੱਗਦਾ ਵਰ੍ਹਿਆਂ ਤੱਪ ਕਰਿਆ
ਤਾਹੀਂ ਉਸ ਦੀ ਵਿੱਸ ਦਾ ਤੇਵਰ ਜਰ ਚੱਲੀਆਂ ਨੇਂ ਚਿੜੀਆਂ
Naag BaRHaa BhaagaaN Bhareyaa Ae
Laggdaa WahrehyaaN Tupp Kareyaa Ae
TaheeN Uss Di Viss Daa Tewar Jar ChalliyaaN Ne ChiRHiyaaN
ਵਿੱਚ ਪਰਦੇਸ ਵਕਤ ਦਾ ਭਾਣਾ
ਭੀ ਇੱਲ਼ਾਂ ਮੇਰਾ ਮਾਸ ਨਾ ਖਾਣਾ
ਫ਼ਖ਼ਰ ਹੈ ਇੱਕੋ ਮੇਰੀ ਖ਼ਾਤਿਰ ਮਰ ਚੱਲੀਆਂ ਨੇਂ ਚਿੜੀਆਂ
Vich Pardes Waqat Daa BhaaNaa
Bhee illaaN Mera Maas Na KhaaNaa
Fakhar Hai Ekko Meri Khaatir Mar ChalliyaaN Ne ChiRHiyaaN
ਨਾ ਚਿੜੀਆਂ ਦਾ ਭਾਗ ਅਮਰ ਹੈ
ਨਾ ਚਿੜੀਆਂ ਨੂੰ ਨਾਗ਼ ਦਾ ਡਰ ਹੈ
ਸੁੱਕੀਆਂ-ਲੱਕੜਾਂ ਅੱਗ-ਸਮੰਦਰ ਤਰ ਚੱਲੀਆਂ ਨੇਂ ਚਿੜੀਆਂ
Naa ChiRHiyaaN Daa Bhaag Amar Hai
Naa ChiRHiyaaN NuN Naag Daa Darr Hai
SukkiyaaN-LakkRHaaN Agg-Samundar Tar ChalliyaaN Ne ChiRHiyaaN
ਗੀਤ ਬੁਝਾਰਤ ਓਖਾ ਬੁੱਝਣਾ
ਪ੍ਰੀਤ ਇਮਾਰਤ ਸੌਖਾ ਪੁੱਜਣਾ
ਆਟਾ-ਤੇਵਰ ਆਟਾ-ਜ਼ੇਵਰ ਕਰ ਚੱਲੀਆਂ ਨੇਂ ਚਿੜੀਆਂ
ਮੇਰੇ ਮਰਨੇ ਦੀ ਰਾਹ ਪੱਧਰ ਕਰ ਚੱਲੀਆਂ ਨੇਂ ਚਿੜੀਆਂ
Geet Bujhaarat Oukhaa BujhNaa
Preet Imaarat Soukhaa PujjNaa
Aattaa-Tewar Aattaa-Zewar Kar ChalliyaaN Ne ChiRHiyaaN
Mere Marne Di Raah Padhar Kar ChalliyaaN Ne ChiRHiyaaN


'ਨੀਲ'                                                                                              ‘Neel’
੩੧.੦੭.੨੦੧੨ (ਭੰਗਰੋਟੂ, ਸ਼ਾਮ ਵੇਲ਼ਾ)                   31.07.2012 (Bhangrotu, Shaam Welaa)

Monday 30 July 2012

Geet: "Watt"


ਗੀਤ
Geet
ਵੱਟ ਬਣਿਆ ਪਿਆ
ਬੱਦਲ ਤਣਿਆ ਪਿਆ
ਸੱਜਣ ਤੇਰੇ ਆਉਣ ਦਾ
ਮਾਹੌਲ ਬਣਿਆ ਪਿਆ

Watt BaNeyaa Peyaa Ae
Baddal TaNeyaa Peyaa Ae
SajjaN Tere AuN Daa
Maahol BaNeyaa Peyaa Ae
ਮਹੀਨਾ ਸੌਣ ਦਾ
ਬਹਾਨਾ ਰੌਣ ਦਾ
ਅੱਖਾਂ 'ਚੋਂ ਬਹਿਣ ਖ਼ਾਤਿਰ
ਕੱਜਲ਼ ਬਣਿਆ ਪਿਆ

Mahinaa SouN Da Ae
Bahanaa RouN Da Ae
AkhaaN ‘CoN BahiN Khaatir
Kajjal BaNeyaa Peyaa Ae
ਜੋ ਕਾਲਾ-ਸ਼ਾਹ-ਕਾਲਾ
ਅੰਬਰ 'ਤੇ ਤੁਰਨ ਵਾਲਾ
ਇਸ਼ਕ ਨੂੰ ਡੱਸਣ ਖ਼ਾਤਿਰ
ਹੁਸਨ ਫ਼ਣਿਆ ਪਿਆ

Jo Kaalaa-Shaah-Kaalaa
Amber ‘Te Turan Waalaa
Ishq NuN D’assaN Khaatir
Husan FaNeyaa Peyaa Ae
ਨਾ ਸੂਰਜ ਚੰਨ ਦਿਸਦਾ
ਨਾ ਤਾਰਾ ਕੋਈ ਰਿਸਦਾ
ਖੰਡਰ੍ਹ ਦਿਨ-ਰਾਤ ਅਰਸ਼ਾ-
ਮਹਿਲ ਬਣਿਆ ਪਿਆ

Naa Sooraj Chann Disdaa
Naa Taaraa Koi Risdaa
Khandhar Din-Raat Arshaa-
Mahil BaNeyaa Peyaa Ae
ਜੇ ਤੂੰ ਖੇਤਾਂ ਦੀ ਮਿੱਟੀ
ਤੇ ਮੈਂ ਇਕ ਬੂੰਦ ਪਾਣੀ
ਜ਼ਰਾ ਇਕ ਲਿਸ਼ਕ ਕਰਕੇ
ਇਸ਼ਕ ਛਿਣਿਆ ਪਿਆ

Je TuN KhetaaN Di Mitti
Te MaiN Ek BooNd PaaNee
Zaraa Ek Lishq Karke
Ishq ChhiNeyaa Peyaa Ae
'ਨੀਲ'

‘Neel’
੧੪.੦੭.੨੦੧੨
14.07.2012

"Taangh"


"ਤਾਂਘ"                                                            “Taangh”

ਕਲ-ਕਲ ਕਰਦੇ ਝਰਨੇ ਦਾ ਕੀ ਕਹਿਣਾ
ਕਹਿੰਦਾ ਅੱਜ ਮੈਂ ਨਦੀ ਨੂੰ ਮਿਲ ਕੇ ਰਹਿਣਾ
Kal-Kal Karde Jharne Da Kee KehNaa Ae
Kahindaa Ajj MaiN Nadee Nu Mil Ke RehNaa Ae
ਸ਼ਾਮ ਢਲ੍ਹੀ ਹੈ ਭਾਵੇਂ ਪੰਛੀ ਮੁੜ ਚੱਲੇ
ਪਰ ਇਸ ਪਲ਼ ਨੇਂ ਸਦੀ ਨੂੰ ਮਿਲ ਕੇ ਰਹਿਣਾ
Shaam Dhali Hai BhaaweiN Panchhi MuRH Challe
Par Iss Pal Ne Sadee NuN Mil Ke RehNaa Ae
ਜੇ ਦੁਨੀਆਂ ਦੀ ਨਜ਼ਰੀਂ ਪਿਆਰ ਛਲਾਵਾ
ਤਾਂ ਇਸ ਛਲ੍ਹ ਨੇਂ ਬਦੀ ਨੂੰ ਮਿਲ ਕੇ ਰਹਿਣਾ
Je DuniyaaN Di NazreeN Pyaar Chhallawaa Ae
TaaN Iss Chhall Ne Badi NuN Mil Ke RehNaa Ae

"ਨੀਲ"                          ੨੯.੦੭.੨੦੧੨           “Neel”              29.07.2012

Sunday 22 July 2012

Chetaa Ate Badlaaw

ਚੇਤਾ ਅਤੇ ਬਦਲਾਵ
Chetaa Ate Badlaaw

ਉਹ ਲਾਉਂਦਾ ਹੈ ਇਹ ਇਲਜ਼ਾਮ ਕਿ ਮੈਂ ਯਾਦ ਨਹੀਂ ਆਉਂਦਾ
ਮੈਂ ਕਹਿੰਦਾ ਹਾਂ ਕਿ ਮੇਰੇ ਜ਼ਹਿਨ 'ਚੋਂ ਉਹ ਨਿਕਲਦਾ ਨਹੀਂ
Oh Laaundaa Hai Eh Elzaam Ke MaiN Yaad NahiN Aaundaa
MaiN Kahindaa HaaN Ke Mere Zahin ‘ChoN Oh Nikaldaa NahiN
ਸਵਾਲ ਇਹ ਨਹੀਂ ਕਿ ਬਿਜਲੀ ਕਿਉਂ ਨਿੱਖੜ੍ਹ ਜਾਂਦੀ ਹੈ ਬੱਦਲ 'ਤੋਂ
ਸਵਾਲ ਇਹ ਹੈ ਕਿ ਬੱਦਲ ਹੰਝੂਆਂ 'ਚੋਂ ਕਿਉਂ ਉਬਰਦਾ ਨਹੀਂ
Sawaal Eh NahiN Ke Bijli KyoN NikhaRH Jaandee Hai Baddal ‘ToN
Sawaal Eh Hai Ke Baddal HanjhuaaN ‘ChoN KyoN Ubardaa NahiN
ਮੇਰੀ ਤਕਦੀਰ ਹੈ ਐਸੀ ਕਿ ਮੈਂ ਸਫ਼ਰਾਂ ' ਰਹਿਂਦਾ ਹਾਂ
ਗ਼ਨੀਮਤ ਹੈ ਕਿ ਦਰਿਆ ਤੋਂ ਕਿਨਾਰਾ ਨਿੱਖੜ੍ਹਦਾ ਨਹੀਂ
Meri Taqdeer Hai Aisi Ke MaiN SafraaN ‘Ch Rahindaa HaaN
Ghaneemat Hai Ke Dariyaa ‘ToN Kinaaraa NikhaRHdaa NahiN
ਮੇਰੇ ਹਿੱਸੇ ' ਭਟਕਣ ਹੈ ਕਦੀਂ ਏਥੇ ਕਦੀਂ ਓਥੇ
ਸ਼ਰਾਫ਼ਤ ਹੈ ਕਿ ਤੇਰੇ ਸ਼ਹਿਰ 'ਚੋਂ ਮੈਂ ਗ਼ੁਜ਼ਰਦਾ ਨਹੀਂ
Mere Hisse ‘Ch BhatkaN Hai KadeeN Aithe KadeeN Outhe
Sharaafat Hai Ke Tere Shahir ‘ChoN MaiN Ghuzardaa NahiN
ਬਦਲ ਛੱਡਿਆ ਤੂੰ ਸਿਰਨਾਵਾਂ ਕਿਵੇਂ ਤੈਨੂੰ ਮੈਂ ਖ਼ਤ ਪਾਵਾਂ
ਤੂੰ ਜਦ ਚਾਹੇਂ ਬੈ-ਰੰਗ ਘੱਲੀਂ ਕੋਈ ਕਬਰਾਂ ਬਦਲਦਾ ਨਹੀਂ
Badal Chhaddeyaa Tu SirnaawaaN KiweiN Tainu MaiN Khat PaawaaN
                    Tu Jad Chaahe Be-Rang GhalleeN Koi QabraaN Badaldaa NahiN

"
ਨੀਲ" ੨੧.੦੭.੨੦੧੨
“Neel” 21.07.2012
0-94184-70707
                                             facebook/nannuneel