Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Sunday, 16 September 2012

"Sair" Da Geet








'ਸੈਰ' ਦਾ ਗੀਤ                 

ਬਰਖ਼ਾ-ਰਾਣੀ ਤੇਰੇ ਜਾਣੇ ਦੀ ਰੁੱਤ ਆਈ
ਤਾਹੀਓਂ ਬਲਹ-ਘਾਟੀ ਮੰਡਿਆਲਾਂ ਸੈਰ ਮਨਾਈ  

ਲਹਿਸਿਆਂ ਗਿਰ-ਗਿਰ ਰੋਕੀਆਂ ਸੜ੍ਹਕਾਂ
ਬੱਦਲਾਂ ਗਿਣ-ਗਿਣ ਕੱਢੀਆਂ ਰੜ੍ਹਕਾਂ
ਕੋਣ ਮੋਇਆ ਕੋ ਬਚਿਆ ਜਿਊਂਦਾ
ਸੈਰ ਬਹਾਨੇ ਲਈਆਂ ਖ਼ਬਰਾਂ
ਪੁਰਖ਼ਿਆਂ ਨੂੰ ਸਿਜਦਾ ਕਰ ਬੱਚਿਆਂ ਖ਼ੈਰ ਮਨਾਈ  
ਬਰਖ਼ਾ-ਰਾਣੀ........

ਲੱਕੜਾਂ ਦੇ ਘਰ, ਛੱਤ-ਸਲੇਟਾਂ
ਕਰ ਛੱਡਦੀ ਤੂੰ ਚੋਵਣ ਵਾਲੇ
ਤੂੰ ਭਰ ਛੱਡਦੀ ਨਦੀਂਆਂ-ਨਾਲੇ
ਭਰ-ਭਰ ਮਿੱਟੀਆਂ ਢੋਵਣ ਵਾਲੇ
ਪਿੰਡ ਬਰੋਟ ਦੀ ਸ਼ਾਨ ਟਰੌਟ ਵੀ ਤੈਰ ਕੇ ਆਈ
ਬਰਖ਼ਾ ਰਾਣੀ.........

ਰੁੱਤ ਬਦਲੀ 'ਤੇ ਚੜ੍ਹਿਆ ਅੱਸੂ
ਵੇਚ ਮੱਕੀ ਕਿਰਸਾਨੀ ਹੱਸੂ
ਬੁੱਲ਼ੀਆਂ 'ਤੇ ਜਿਉਂ ਲਿਸ਼ਕ-ਦੰਦਾਸੀ
ਅਖ਼ਰੋਟਾਂ ਦੀਆਂ ਫੜ੍ਹੀਆਂ ਹਰ-ਸੂ
ਬਾਬਰੂ-ਭੱਲੇ ਖਾ-ਖਾ ਗੋਗੜ੍ਹ ਦੂਣ ਸਵਾਈ  

ਬਰਖ਼ਾ-ਰਾਣੀ ਤੇਰੇ ਜਾਣੇ ਦੀ ਰੁੱਤ ਆਈ
ਤਾਹੀਓਂ ਬਲਹ-ਘਾਟੀ ਮੰਡਿਆਲਾਂ ਸੈਰ ਮਨਾਈ  

'ਨੀਲ'
੧੫/੧੬-੦੯-੨੦੧੨
“Sair” Da Geet

Barkhaa-RaaNi Tere JaaNe Di Rutt Aaee Ae
TaahiyoN Balh-Ghaati MandeyalaaN Sair Manaaee Ae


 LehseyaaN Gir-Gir RokiyaaN SaDkaaN
BaddlaaN GiN-GiN KadhiyaaN RaDkaaN
KouN Moeyaa Ko Bacheyaa Jiyundaa
Sair Bahaane LaiyaaN KhabraaN
PurkheyaaN NooN Sijdaa Kar BacheyaaN Khair Manaaee Ae

Barkhaa-RaaNi…………



 LakkDaaN De Ghar, Chhatt-SaletaaN
Kar Chhadd’Dee TooN ChowaN Waale
TooN Bhar Chhadd’Dee NadiyaaN-Naale
Bhar-Bhar MittiyaaN DhohwaN Waale
Pind Barote Di Shaan Trout Vi Tair Ke Aaee Ae

Barkhaa-RaanNi…………



 Rutt Badlee ‘Te ChaDeyaa Assu
Vech Makki Kirsaani Hassu
BulliyaaN ‘Te JyoN Lishaq Dandaasee
AkhrotaaN DiyaayaaN FaDiyaaN Har-Soo
Baabru-Bhalle Khaa-Khaa GogaD DooN-Swaaee Ae



 Barkhaa-RaaNi Tere JaaNe Di Rutt Aaee Ae
TaahiyoN Balh-Ghaati MandeyalaaN Sair Manaaee Ae


‘Neel’
15/16.09.2012.

Wednesday, 5 September 2012

Jekar MaiN Mukk JaawaaN




ਜੇਕਰ ਮੈਂ ਮੁੱਕਜਾਵਾਂ

ਜੇ ਮੈਂ ਮਰ ਮੁੱਕ ਜਾਵਾਂ ਮੇਰੀ
ਦੇਹੀ ਨੂੰ ਦਫ਼ਨਾਇਓ ਨਾ
ਨਾ ਕਰਨਾਂ ਇਹਨੂੰ ਅਗਨ ਦੀ ਭੇਟਾ
ਇੱਲਾਂ ਅੱਗੇ ਪਾਇਓ ਨਾ
ਲੈ ਜਾਣਾ ਪੰਜਾਬ ਦੀ ਧਰਤੀ
ਦੇਸ ਪਰਾਏ ਡਾਹਿਓ ਨਾ
ਜਿਉੰਦੇ ਜੀ ਸਫ਼ਰਾਂ ਵਿਚ ਰੁਲ਼ਿਆ
ਲੌਥ ਨੂੰ ਵੀ ਠਹਿਰਾਇਓ ਨਾ
ਮਾਂ-ਪਿਓ ਰੱਖਣਾ ਸਿਰ ਦੇ ਬੰਨੀਂ
ਗੁਰੂ ਨੂੰ ਵੀ ਵਿਸਰਾਇਓ ਨਾ
ਸਗਿਆਂ ਦੀ ਮੰਨ੍ਰਿਓਂ ਪਰ ਥੋੜ੍ਹੀ
ਮੇਰੀ ਵੀ ਭੁੱਲ ਜਾਇਓ ਨਾ
ਨੈਣ-ਪਰੈਣ ਲੜੀਂਦਿਆਂ ਦੇਣਾ
ਪਾਣੀ ਗੌਲਕ ਪਾਇਓ ਨਾ

'ਨੀਲ' ੧੬.੦੮.੨੦੧੨
Jekar MaiN Mukk JaawaaN

Je MaiN Mar Mukk JaawaaN Meri
Dehi NuN DaFnaaeo Naa
Naa Karnaa Ehnu Agan Di Bhettaa
IllaaN Agge Paaeyo Naa
Lai JaaNaa Punjab Di Dhartee
Des Paraae Daaheo Naa
Jiunde Jee SafraaN Wich Ruleyaa
LoTH NuN Vi Thehraaeo Naa
Maa-Peo RakhNaa Sir De BanneeN
Guru NooN Vee Visraaeyo Na
SaareyaaN Di Manneyo Par ThoRHi
Meri Vi Bhull Jaaeyo Naa
NaiN-PraiN LoRHeendeyaaN DeNaa
PaaNee Golak Paaeyo Na.


‘Neel’ 16.08.2012