Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Wednesday 15 August 2012

"BaddloN Hanjhu"

   "ਬੱਦਲੋਂ ਹੰਝੂ"                                                                       BaddloN Hanjhu”

ਇਸ ਬੱਦਲ ਨੇ ਹੰਝੂ ਬਣ ਕੇ ਤੇਰੀ ਅੱਖ ਵਿਚ ਵੱਸ ਜਾਣਾ
ਜਦ ਤੂੰ ਯਾਦ ਕਰੇਂਗਾ ਇਸਨੂੰ ਇਸ ਬੱਦਲ ਨੇ ਵਸ ਜਾਣਾ
Iss Baddal Ne Hanjhu BaN Ke Teri Akh Wich Wass JaaNaa
Jad TooN Yaad KareiNgaa IssNooN Iss Baddal Ne Vass JaaNaa
ਪੈਰਾਂ ਵਿਚ ਭਟਕਣ ਦੇ ਘੁੰਗਰੂ ਪਾ ਜੋ ਉੱਡਿਆ ਫਿਰਦਾ
ਤੇਰੇ ਨੈਣਾ ਦੀ ਛੁਹ ਪਾ ਕੇ ਇਸ ਠਹਿਰਾਵ ਦਾ ਰਸ ਪਾਣਾ
PairaaN Wich BhatkaN De Ghungroo Paa Jo Uddeyaa Firdaa Ae
Tere NaiNaa Di Choh Paa Ke Iss Thehraav Da Russ PaaNaa
ਤੇਰੀ ਧਰਤੀ 'ਤੇ ਵਸ ਲੈਂਦਾ ਬੱਦਲ ਦੀ ਓਕਾਤ ਨਾ ਸੀ
ਹੁਣ ਇਸ ਜ਼ਖ਼ਮੇਂ ਗੋਰੇ ਗੱਲ਼ੀਂ ਯਾਦਾਂ ਵਾਲਾ ਪੱਸ ਪਾਣਾ
Teri Dharti ‘Te Wass Laindaa Baddal Di Ouqaat Naa See
HuN Iss Zakhme Gore-GalleeN YaadaaN Waalaa Pass PaaNaa
ਕਾਫ਼ਿਰ ਸੀ ਤਾਹੀਂ ਸ਼ਾਇਦ ਤੇਰੀ ਮਸਜਿਦ ਸਿਜਦਾ ਨਾ ਮੰਨਿਆਂ
ਹੁਣ ਇਸ ਕਾਫ਼ਿਰ ਨੇ ਕਾਬੇ ਦੀਆਂ ਕੰਧਾਂ ਅੰਦਰ ਧੱਸ ਜਾਣਾ
Qaafir See TaaheeN Shaaed Teri Masjid Sijjdaa Naa Manneyaa
HuN Iss Qaafir Ne Qaabe DiyaaN KanDHaaN Andar Dhass JaaNaa
ਇਹ ਠ੍ਹੀਕਰ ਹੈ ਜਿਸਨੂੰ ਠ੍ਹੌਕਰ ਹਰ ਕੋਈ ਮਾਰ ਕੇ ਤੁਰ ਜਾਂਦਾ
ਇਸ ਠ੍ਹੀਕਰ ਹੋ ਜਾਣਾ ਪਾਰਸ ਜੱਦ ਤੇਰੀ ਦੇਰ੍ਹੀ ਘੱਸ ਜਾਣਾ
Eh Theekar Hai Jisnu Thokar Har Koee Maar Ke Tur JaaNdaa
Iss Theekar Ho JaaNaa Paaras Jad Teri Dehree Ghass JaaNaa
ਇਹ ਚੰਦਨ ਹੈ ਜੋ ਜੜ੍ਹ-ਜੂਨੀਂ ਭੋਗ ਰਿਹਾ ਨਾ ਮਰਦਾ
ਮਰ ਜਾਵੇਗਾ, ਤਰ ਜਾਵੇਗਾ ਜਦ ਤੇਰੇ ਨਾਗਾਂ ਡੱਸ ਜਾਣਾ
Eh Chandan Hai Jo JaRH-JoNee Bhog Rehaa Naa Mardaa Ae
Mar Jaawegaa , Tar Jaawegaa Jadd Tere NaagaaN Dass JaaNaa
'ਨੀਲ'-ਗਗਨ ਦਾ ਬੱਦਲ ਸਾਂਵਲ ਹੰਝੂਆਂ ਦਾ ਮੁਹਤਾਜ ਰਿਹਾ
ਨੀਲੇ-ਨੈਣਾ ਨਲ ਘੁਲ-ਮਿਲ ਕੇ ਇਸ ਵੀ ਸ਼ਾਇਦ ਹੱਸ ਜਾਣਾ
‘Neel”-Gagan Da Baddal SaaNwal HanjhuaaN Daa Muhtaaj Rehaa
Neele NaiNaa Nal Ghul-Mil Ke Iss Vee Shaayad Hass JaaNaa

'ਨੀਲ'                                                                                                      'Neel'
੧੫ ਅਗਸਤ, ੨੦੧੨ ਰਾਤ ਵੇਲ਼ਾ (ਭੰਗਰੋਟੂ, ਮੰਡੀ ਹਿ੦ਪ੍ਰ੦)
15 Aughust, 2012 Raat Welaa (Bhangrotu, Mandi H.P.)

No comments:

Post a Comment