"ਗੀਤ" “Geet”
ਕਿਸੇ ਨਾਗ਼ ਦੀ ਦੇਰ੍ਹੀ ਅੰਦਰ ਵੜ੍ਹ ਚੱਲੀਆਂ ਨੇਂ ਚਿੜੀਆਂ
ਮੇਰੇ ਮਰਨੇ ਦੀ ਰਾਹ ਪੱਧਰ ਕਰ ਚੱਲੀਆਂ ਨੇਂ ਚਿੜੀਆਂ
Kise Naag Di Dehri Andar WaRH
ChalliyaaN Ne ChiRHiyaaN
Mere Marne Di Raah Padhar Kar
ChalliyaaN Ne ChiRHiyaaN
ਹੁਣ
ਚਿੜੀਆਂ
ਨੇਂ
ਮਰ-ਮੁੱਕ
ਜਾਣਾ
ਹੁਣ ਚਿੜੀਆਂ ਨੇਂ ਮੁੜ ਨਾ ਆਣਾ
ਮੇਰੀ ਜਾਨ ਜਿਨ੍ਹਾਂ ਦੇ ਅੰਦਰ ਮਰ ਚੱਲੀਆਂ ਨੇਂ ਚਿੜੀਆਂ
ਹੁਣ ਚਿੜੀਆਂ ਨੇਂ ਮੁੜ ਨਾ ਆਣਾ
ਮੇਰੀ ਜਾਨ ਜਿਨ੍ਹਾਂ ਦੇ ਅੰਦਰ ਮਰ ਚੱਲੀਆਂ ਨੇਂ ਚਿੜੀਆਂ
HuN
ChiRHiyaaN Ne Mar-Mukk JaaNa
HuN ChiRHiyaaN Ne MuRH Naa AaNaa
HuN ChiRHiyaaN Ne MuRH Naa AaNaa
Meri
Jaan JihnaaN De Andar Mar ChalliyaN Ne ChiRHiyaaN
ਨਾਗ਼
ਬੜਾ
ਭਾਗਾਂ
ਭਰਿਆ
ਏ
ਲੱਗਦਾ ਵਰ੍ਹਿਆਂ ਤੱਪ ਕਰਿਆ ਏ
ਤਾਹੀਂ ਉਸ ਦੀ ਵਿੱਸ ਦਾ ਤੇਵਰ ਜਰ ਚੱਲੀਆਂ ਨੇਂ ਚਿੜੀਆਂ
ਲੱਗਦਾ ਵਰ੍ਹਿਆਂ ਤੱਪ ਕਰਿਆ ਏ
ਤਾਹੀਂ ਉਸ ਦੀ ਵਿੱਸ ਦਾ ਤੇਵਰ ਜਰ ਚੱਲੀਆਂ ਨੇਂ ਚਿੜੀਆਂ
Naag
BaRHaa BhaagaaN Bhareyaa Ae
Laggdaa WahrehyaaN Tupp Kareyaa Ae
Laggdaa WahrehyaaN Tupp Kareyaa Ae
TaheeN
Uss Di Viss Daa Tewar Jar ChalliyaaN Ne ChiRHiyaaN
ਵਿੱਚ
ਪਰਦੇਸ
ਵਕਤ
ਦਾ
ਭਾਣਾ
ਭੀ ਇੱਲ਼ਾਂ ਮੇਰਾ ਮਾਸ ਨਾ ਖਾਣਾ
ਫ਼ਖ਼ਰ ਹੈ ਇੱਕੋ ਮੇਰੀ ਖ਼ਾਤਿਰ ਮਰ ਚੱਲੀਆਂ ਨੇਂ ਚਿੜੀਆਂ
ਭੀ ਇੱਲ਼ਾਂ ਮੇਰਾ ਮਾਸ ਨਾ ਖਾਣਾ
ਫ਼ਖ਼ਰ ਹੈ ਇੱਕੋ ਮੇਰੀ ਖ਼ਾਤਿਰ ਮਰ ਚੱਲੀਆਂ ਨੇਂ ਚਿੜੀਆਂ
Vich
Pardes Waqat Daa BhaaNaa
Bhee illaaN Mera Maas Na KhaaNaa
Bhee illaaN Mera Maas Na KhaaNaa
Fakhar
Hai Ekko Meri Khaatir Mar ChalliyaaN Ne ChiRHiyaaN
ਨਾ
ਚਿੜੀਆਂ
ਦਾ
ਭਾਗ
ਅਮਰ
ਹੈ
ਨਾ ਚਿੜੀਆਂ ਨੂੰ ਨਾਗ਼ ਦਾ ਡਰ ਹੈ
ਸੁੱਕੀਆਂ-ਲੱਕੜਾਂ ਅੱਗ-ਸਮੰਦਰ ਤਰ ਚੱਲੀਆਂ ਨੇਂ ਚਿੜੀਆਂ
ਨਾ ਚਿੜੀਆਂ ਨੂੰ ਨਾਗ਼ ਦਾ ਡਰ ਹੈ
ਸੁੱਕੀਆਂ-ਲੱਕੜਾਂ ਅੱਗ-ਸਮੰਦਰ ਤਰ ਚੱਲੀਆਂ ਨੇਂ ਚਿੜੀਆਂ
Naa
ChiRHiyaaN Daa Bhaag Amar Hai
Naa ChiRHiyaaN NuN Naag Daa Darr Hai
Naa ChiRHiyaaN NuN Naag Daa Darr Hai
SukkiyaaN-LakkRHaaN
Agg-Samundar Tar ChalliyaaN Ne ChiRHiyaaN
ਗੀਤ
ਬੁਝਾਰਤ
ਓਖਾ
ਬੁੱਝਣਾ
ਪ੍ਰੀਤ ਇਮਾਰਤ ਸੌਖਾ ਪੁੱਜਣਾ
ਆਟਾ-ਤੇਵਰ ਆਟਾ-ਜ਼ੇਵਰ ਕਰ ਚੱਲੀਆਂ ਨੇਂ ਚਿੜੀਆਂ
ਮੇਰੇ ਮਰਨੇ ਦੀ ਰਾਹ ਪੱਧਰ ਕਰ ਚੱਲੀਆਂ ਨੇਂ ਚਿੜੀਆਂ
ਪ੍ਰੀਤ ਇਮਾਰਤ ਸੌਖਾ ਪੁੱਜਣਾ
ਆਟਾ-ਤੇਵਰ ਆਟਾ-ਜ਼ੇਵਰ ਕਰ ਚੱਲੀਆਂ ਨੇਂ ਚਿੜੀਆਂ
ਮੇਰੇ ਮਰਨੇ ਦੀ ਰਾਹ ਪੱਧਰ ਕਰ ਚੱਲੀਆਂ ਨੇਂ ਚਿੜੀਆਂ
Geet Bujhaarat Oukhaa BujhNaa
Preet Imaarat Soukhaa PujjNaa
Preet Imaarat Soukhaa PujjNaa
Aattaa-Tewar Aattaa-Zewar Kar
ChalliyaaN Ne ChiRHiyaaN
Mere Marne Di Raah Padhar Kar
ChalliyaaN Ne ChiRHiyaaN
'ਨੀਲ' ‘Neel’
੩੧.੦੭.੨੦੧੨ (ਭੰਗਰੋਟੂ, ਸ਼ਾਮ ਵੇਲ਼ਾ) 31.07.2012 (Bhangrotu, Shaam Welaa)
੩੧.੦੭.੨੦੧੨ (ਭੰਗਰੋਟੂ, ਸ਼ਾਮ ਵੇਲ਼ਾ) 31.07.2012 (Bhangrotu, Shaam Welaa)
No comments:
Post a Comment