Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Tuesday, 18 November 2014

ਪ੍ਰੀਤੀ-ਸ਼ੈਲੀ ਦੇ ਨਾਂ

ਪ੍ਰੀਤੀ-ਸ਼ੈਲੀ ਦੇ ਨਾਂ

ਇਕ ਕੁੜੀ ਨਿੱਕੀ ਜਿਹੀ
ਚੰਨ ਦੀ ਟਿੱਕੀ ਜਿਹੀ
ਆਵਾਜ਼ ਦੀ ਮਿੱਠਬੋਲੜੀ
ਅੰਦਾਜ਼ ਦੀ ਤਿੱਖੀ ਜਿਹੀ

ਆਈ ਕਿਤਾਬਾਂ ਚੁੱਕ ਕੇ
ਬੈਠੀ ਪਿਛਾਂਹ ਨੂੰ ਝੁੱਕ ਕੇ
ਹੋ ਕੇ ਮੁਖ਼ਾਤਿਫ 'ਨੀਲ' ਨਾਲ
ਬੋਲੀ ਜ਼ਰਾ ਕੂ ਰੁੱਕ ਕੇ

ਚਸ਼ਮੇ ਨੂੰ ਪੱਟ 'ਤੇ ਟੰਗ ਕੇ
ਸਾਹਾਂ ਨੂੰ ਥੋੜਾ ਰੰਗ ਕੇ
ਆਪਣਾ ਹੁਨਰ ਬਖ਼ਿਆਨਦੀ
ਨਫ਼ਿਆਂ 'ਤੋਂ ਮੁਹਲਤ ਮੰਗ ਕੇ

ਪੁਸਤਕ ਦਾ ਖ਼ਰੜਾ ਪੜ੍ਹ ਕੇ
ਗੀਤਾਂ ਦੇ ਅੰਦਰ ਵੜ੍ਹ ਕੇ
ਨਜ਼ਮਾਂ ਨੂੰ ਮਾਰੇ ਝਾਤੀਆਂ
ਗ਼ਜ਼ਲਾਂ ਦੀ ਪੌੜੀ ਚੜ੍ਹ ਕੇ

ਤਕਨੀਕ ਵਿਚ ਯਿੱਕੀ ਜਿਹੀ
ਉਨੀਂਆਂ ਉਪਰ ਇੱਕੀ ਜਿਹੀ
ਇਕ ਕੁੜੀ ਨਿੱਕੀ ਜਿਹੀ
ਚੰਨ ਦੀ ਟਿੱਕੀ ਜਿਹੀ

'ਨੀਲ'

18.11.2014 (ਸ਼ਾਮ ਵੇਲੇ)
( ਪੰਜਾਬੀ ਸਾਹਿਤ ਪਬਲੀਕੇਸ਼ਨ ਦੀ ਸੰਪਾਦਕ ਪ੍ਰੀਤੀ ਸ਼ੈਲੀ ਬਾਲੀਆਂ ਦੇ ਨਾਂ )

No comments:

Post a Comment