Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Sunday, 1 June 2014

Kal Raat Ek Baddli Aaee

ਕਲ ਰਾਤ ਇਕ ਬੱਦਲੀ ਆਈ 'ਤੇ ਵਰ੍ਹ ਕੇ ਚਲੀ ਗਈ
ਨੈਣਾਂ ਮਿਰਾਂ 'ਚੋਂ ਹੰਝੂਆਂ ਦੀ ਰੁ(ਗ) ਭਰ ਕੇ ਚਲੀ ਗਈ

ਜੇਠ ਮਹੀਨਾ ਤੱਪਦੀ ਧਰਤੀ ਮਰ-ਮਰ ਜਾਂਦੀ ਸੀ
ਖ਼ੁਦ ਮਰ ਕੇ ਧਰਤੀ ਵਿਚ ਜੀਵਨ ਭਰ ਕੇ ਚਲੀ ਗਈ

ਹਾੜੀ ਮਗਰੋਂ ਸੁੰਨ-ਮ-ਸੁੰਨੇ ਖੇਤ ਬਿਲਖਦੇ ਸੀ
ਦੇ ਛਿੱਟਾ ਖੇਤਾਂ ਦੀ ਝੋਲੀ ਭਰ ਕੇ ਚਲੀ ਗਈ  

ਮੇਰੀ ਹਿੱਕ 'ਤੇ ਸਿਰ ਧਰ ਕੇ ਸੁੱਤਾ ਮਹਿਬੂਬ ਜਿਵੇਂ
ਦੀਵਾਰੀਂ ਉੱਕਰੇ ਚਿੱਤਰਾਂ ਵਿਚ ਰੰਗ ਭਰ ਕੇ ਚਲੀ ਗਈ

ਰਾਤ ਦੀ ਰਾਣੀ ਦੇ ਫੁੱਲਾਂ ਦੀ ਮਹਿਕ ਅਧੂਰੀ ਸੀ
ਮਹਿਕਾਂ ਵਿਚ ਕਿਸੇ ਮੇਲ ਜਿਹਾ ਰਸ ਭਰ ਕੇ ਚਲੀ ਗਈ

ਉਹ ਜਾਣੇ ਓਹੀਓ ਜਾਣੇ ਕਿਸ ਸਬੱਬ ਉਹ ਆਈ ਸੀ
ਦੋ ਘੜੀਆਂ ਵਿਚ ਜੋ ਵੱਡਾ ਕੌਤਕ ਕਰ ਕੇ ਚਲੀ ਗਈ

ਉਹ ਆਈ ਯਾਦਾਂ ਦੇ ਧੂਣੇ ਭਾਂਬੜ ਬਣ ਬੈਠੇ
'ਨੀਲ' ਦੀ ਹਿੱਕ 'ਤੇ ਧੁੱਖਦਾ ਖ਼ੰਜਰ ਧਰ ਕੇ ਚਲੀ ਗਈ

'ਨੀਲ'
੦੧ ਜੂਨ, ੨੦੧੪ (ਸਵੇਰ ਵੇਲਾ)

No comments:

Post a Comment