ਗ਼ਜ਼ਲ
ਦਲੀਲਾਂ ਦੇ ਤਾਣੇ ਵਕੀਲਾਂ ਦੇ ਬਾਣੇ
ਅਦਾਲਤ ਦੇ ਭਾਣੇ ਨੇ ਸਾਰੇ ਸਿਆਣੇ
ਅਗੇਤੇ-ਅਗੇਤੇ ਸਿਆਣੇ-ਸਿਆਣੇ
ਪਿਛੇਤੇ-ਪਿਛੇਤੇ ਨਿਆਣੇ-ਨਿਆਣੇ
ਨੁਕਤੇ ਪੁਰਾਣੇ ਹਟਾਏ ਹਟਾਣੇ
ਨੁਕਤੇ ਨਵਾਣੇ ਲਗਾਏ ਲਗਾਣੇ
ਸਿਫਾਰਿਸ਼ ਦੀ ਭਾਵੇਂ ਜਗ੍ਹਾਂ ਨਾ ਬਣੀ ਹੈ
ਗ਼ੁਜ਼ਾਰਿਸ਼ ਨੇ ਗਾਣੇ ਕਸੀਦੇ ਪੁਰਾਣੇ
ਜਗਾਏ-ਜਗਾਣੇ ਬੁਲਾਏ ਬੁਲਾਣੇ
ਹਕੀਕਤ ਦੇ ਰਾਹੀ ਜਿਤਾਏ ਜਿਤਾਣੇ
ਚਿਤਾਏ ਚਿਤਾਣੇ ਭਜਾਏ ਭਜਾਣੇ
ਹਕੀਕਤ ਦੇ ਢਾਹੀ ਹਰਾਏ ਹਰਾਣੇ
ਜੁ ਵਰ੍ਹ-ਵਰ੍ਹ ਵਰਾਂਦੇ ਨਾ ਗੜ੍ਹ-ਗੜ੍ਹ ਗੜ੍ਹਾਂਦੇ
ਜੁ ਗੜ੍ਹ-ਗੜ੍ਹ ਗੜ੍ਹਾਂਦੇ ਨਾ ਵਰ੍ਹ-ਵਰ੍ਹ ਵਰ੍ਹਾਂਦੇ
ਜੁ ਪੜ੍ਹ-ਪੜ੍ਹ ਕੇ ਆਂਦੇ ਨੇਂ ਤੜ੍ਹ-ਤੜ੍ਹ ਸੁਣਾਦੇ
ਜੁ ਬਿਨ ਪੜ੍ਹ ਨੇਂ ਆਂਦੇ ਬਹਾਨੇ ਬਣਾਦੇ
ਮੁਲਤਵੀ-ਮੁਲਤਵੀ ਅਦੇਸ਼ਾਂ-ਅਦੇਸ਼ਾਂ
ਮੁੱਦਈ-ਮੁਦਾਲਾ ਨਿਮਾਣੇ-ਨਿਮਾਣੇ
ਵਕੀਲਾਂ-ਵਕੀਲਾਂ ਦਲੀਲਾਂ-ਦਲੀਲਾਂ
ਅਦਾਲਤ ਨਤੀਜੇ ਸੁਣਾਏ ਸੁਣਾਣੇ
ਅਵਾਮਤ ਨੇਂ ਮਸਲੇ ਬਣਾਏ ਬਣਾਣੇ
ਅਦਾਲਤ ਨੇਂ ਮਸਲੇ ਮੁਕਾਏ ਮੁਕਾਣੇ
'ਨੀਲ'
No comments:
Post a Comment