ਸਾਵੇ ਰੰਗ ਦੇ ਮੈਟ ਉੱਪਰ
ਕਿਧਰੇ-ਕਿਧਰੇਪੀਲੇ ਰੰਗ ਦੇ
ਫੁੱਲ ਛੱਪੇ ਹੋਏ ਹਨ
'ਤੇ ਉਸ ਮੈਟ ਉਪਰ ਬਹੁਤ ਸਾਰੇ
ਵੱਡੇ-ਵੱਡੇ ਬੂਟਿਆ ਵਾਲੇ
ਗ਼ਮਲੇ ਸਜਾਏ ਹੋਇ ਹਨ
'ਤੇ ਚਾਰੇ ਪਾਸੇ
ਸਫੇਦ ਰੰਗ ਦੀ
ਧੁੰਦਲੀ-ਗੈਸ ਭਰੀ ਹੋਈ ਹੈ
'ਤੇ ਚੜ੍ਹਦੇ-ਪਾਸੇ
ਇਕ ਲਟਕਵਾਂ-ਲੈਂਪ ਜਗ ਰਿਹਾ ਹੈ
ਜੋ ਮੱਲ੍ਹਕ-ਮਲ੍ਹਕ
ਉਤਾਂਹ ਨੂੰ
ਹੁੰਦਾ ਜਾ ਰਿਹਾ ਹੈ।
ਲਗਦਾ ਹੈ
ਇਹ ਕਿਸੇ ਵੱਡੀ-ਸ਼ਖ਼ਸੀਅਤ ਦਾ
ਕਮਰਾ ਹੈ।
'ਨੀਲ'
੨੪ ਦਸੰਬਰ, ੨੦੧੩.
Merry Christmas To All
From:
Dr. Manu Sharma Sohal, Dr. Jagtar Dhiman, Anoop Sharan 'Qaadiyaani', Dilbagh Singh Suri, Baljinder Singh Sandhu, Sanjeev Sharma
&
Sunil Kumar 'Neel'
No comments:
Post a Comment