ਗ਼ਜ਼ਲ
ਨ ਇਕ ਦੋ ਚਾਰ ਬੱਦਲ ਕਈ ਹਜ਼ਾਰ ਬੱਦਲ
ਵਰਨ ਦੇ ਵਾਸਤੇ ਨੇਂ ਖੜੇ ਤਿਆਰ ਬੱਦਲ
ਨ ਤੇਰੀ ਦੀਦ ਜੇਕਰ ਤਿ ਸਭ ਬਿਕਾਰ ਬੱਦਲ
ਜਦੋਂ ਤਕ ਵਰ ਨ ਜਾਵਣ ਅੰਬਰ ਤਿ ਭਾਰ ਬੱਦਲ
ਸੁਲਹ ਜੇ ਧਰਤ ਮਾਰੇ ਵਰਨ ਮੁ ੍ਹ-ਜ਼ਾਰ ਬੱਦਲ
ਪਿਆਸੇ ਯਾਰ ਬੱਦਲ ਦਿਦਾਰਿ ਯਾਰ ਬੱਦਲ
ਜ਼ਰਾ ਜੇ ਗੜ੍ਹਕ ਜਾਵਣ ਤਿ ਜ਼ਖ਼ਮਿਂ ਖ਼ਾਰ ਬੱਦਲ
ਕਦੀਂ ਯਕਦਮ ਜਿ ਫੱਟਣ ਤਿ ਇਕ ਤਲਵਾਰ ਬੱਦਲ
ਹੁਵੇ ਧਰਤੀ ਪਿਆਸੀ ਤਿ ਟਪਕਿ ਲਾਰ ਬੱਦਲ
ਧਰਤ ਦੀ ਬਾਦਸ਼ਾਹਤ ਦਿ ਤਾਬਿਦਾਰ ਬੱਦਲ
ਜਿ ਧਰਤੀ ਬੀਜ ਬੋਵੇ ਤਿ ਰੋਜ਼ਗ਼ਾਰ ਬੱਦਲ
ਜਿ ਧਰਤੀ ਬਾਂਝ ਹੋਵੇ ਬਣਨ ਗ਼ਮਸਾਰ ਬੱਦਲ
ਸਫ਼ਰ ਵਿਚ ਹਨ ਸਦਾ ਹੀ ਘਰੋਂ ਨਿ ਬਾਰ੍ਹ ਬੱਦਲ
ਕਦੀਂ ਪਹੁੰਚਣ ਗਿ ਸ਼ਾਇਦ ਮੁਕਾਮਿ-ਯਾਰ ਬੱਦਲ
ਕਦੀਂ ਲੁਕ ਰੋ ਨ ਸਕਦੇ ਇ੍ਹ ਜ਼ਾਰੁ-ਜ਼ਾਰ ਬੱਦਲ
ਕਦੀਂ ਬਿਲਕੁਲ ਇਕੱਲੇ ਕਦੀਂ ਸੰਸਾਰ ਬੱਦਲ
ਕਦੀਂ ਹਨ ਮਾਰ ਬੱਦਲ ਕਦੀਂ ਪਿਆਰ ਬੱਦਲ
ਕਦੀਂ ਤਾਂ 'ਨੀਲ' ਵਰਗੇ ਕਦੀਂ ਨਿ ਯਾਰ ਬੱਦਲ
'ਨੀਲ' ੦੭-੧੮ ਦਸਂਬਰ, ੨੦੧੩
No comments:
Post a Comment