Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Sunday, 3 November 2013

Reshma, the magical folk singer

ਲੋਕ ਗੀਤ ਗਾਇਕਾ ਰੇਸ਼ਮਾ ਜੀ (੧੯੪੭ – ੦੩.੧੧.੨੦੧੩)

ਮਸ਼ਹੂਰ ਪੰਜਾਬੀ ਲੋਕ ਗਾਇਕਾ ਰੇਸ਼ਮਾ ਜੋ ਕਿ ਲੰਮੇ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਜੂਝ ਰਹੀ ਸੀ, ਦਿਵਾਲੀ ਵਾਲੇ ਦਿਨ ਐਤਵਾਰ ਮਿਤੀ ੦੩ ਨਵੰਬਰ, ੨੦੧੩ ਨੂੰ ਲਾਹੋਰ ਵਿਖੇ ਸਵਰਗ ਸਿਧਾਰ ਗਈ। ਰੇਸ਼ਮਾ ੧੨ ਸਾਲ ਦੀ ਉਮਰ ਵਿਚ ਪਾਕਿਸਤਾਨ-ਰੇਡੀਓ ਉਪਰ "ਓ ਲਾਲ ਮੇਰੀ" ਗੀਤ ਗਾਉਣ ਉਪਰੰਤ ਰਾਤੋ-ਰਾਤ ਮਸ਼ਹੂਰ ਹੋ ਗਈ।  ਪਾਕਿਸਤਾਨ ਦੀ ਇਹ ਮਸ਼ਹੂਰ ਗਾਇਕਾ ੧੯੬੦ ਦੇ ਦਸ਼ਕ ਵਿਚ ਟੈਲੀਵਿਜ਼ਨ ਰਾਹੀਂ ਲੋਕਾਂ ਸਾਹਵੇਂ ਬਤੌਰ ਗਾਇਕਾ ਪ੍ਰਸਤੁਤ ਹੋਈ। ਹਿੰਦੁਸਤਾਨ ਦੇ ਰਾਜਸਥਾਨ ਰਾਜ ਦੇ ਬੀਕਾਨੇਰ ਜਿਲ੍ਹੇ ਦੇ ਇਕ ਵਣਜਾਰਾ ਪ੍ਰੀਵਾਰ ਵਿਚ ਜੰਮੀ ਰੇਸ਼ਮਾ ਦੀ ਜਨਮ ਤਿਥੀ ਬਾਰੇ ਕਈ ਮਿੱਥਾਂ ਹਨ ਪਰ ਉਸਦਾ ਜਨਮ ੧੯੪੭ ਜਾਂ ਇਸਤੋਂ ਪਹਿਲਾਂ ਹੋਇਆ ਅਤੇ ਦੇਸ਼ ਦੀ ਵੰਡ ਸਮੇਂ ਉਹ ਆਪਣੇ ਪੁਰਖਿਆਂ ਦੇ ਜਰੀਏ ਨਾਲ ਪਾਕਿਸਤਾਨ ਦੇ ਕਰਾਚੀ ਵਿਚ ਵਿਸਥਾਪਿਤ ਹੋ ਗਏ ਸਨ।
ਉਹਨਾ ਵੱਲੋਂ ਗਾਏ ਕੁਝ ਵਿਸ਼ਵ ਪ੍ਰਸਿੱਧ ਗੀਤ ਹਨ:


ਓ ਲਾਲ ਮੇਰੀ……
ਦਮਾ-ਦਮ ਮਸਤ ਕਲੰਦਰ……
ਸੁਣ ਚਰਖ਼ੇ ਦੀ ਮਿੱਠੀ-ਮਿੱਠੀ ਕੂਕ, ਮਾਹੀਆ ਮੈਨੂੰ ਯਾਦ ਆਵੰਦਾ……
ਹਾਏ ਓਏ ਰੱਬਾ! ਨਹੀਓਂ ਲੱਗਦਾ ਦਿਲ ਮੇਰਾ……
ਅੱਖਿਆਂ ਨੂੰ ਰਹਿਣ ਦੇ ਅੱਖਿਆਂ ਦੇ ਕੋਲ-ਕੋਲ……
ਵੇ ਮੈਂ ਚੋਰੀ-ਚੋਰੀ…… ਅਤੇ
ਲੰਬੀ ਜੁਦਾਈ…… ਆਦਿ।



ਆਵਾਜ਼ ਦੀ ਇਸ ਸਾਹਿਰ ਗਾਇਕਾ ਨੂੰ ਦਿਲੋਂ ਸ਼ਰਧਾਂਜਲੀ
ਵੱਲੋਂ:


ਡਾ. ਮਨੁ ਸ਼ਰਮਾ ਸੌਹਲ, (ਐਡੀਟਰ ਸਾਂਝ ਤਿਮਾਹੀ ਪੱਤ੍ਰਿਕਾ),
ਡਾ. ਜਗਤਾਰ ਧਿਮਾਨ, ਦਿਲਬਾਗ਼ ਸਿੰਘ ਸੂਰੀ, ਬਲਜਿੰਦਰ ਸੰਧੂ ਅਤੇ
ਸੁਨੀਲ ਕੁਮਾਰ 'ਨੀਲ'।


Click on this weblink to listen/watch song "Lambee-Judaaee"

No comments:

Post a Comment