Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Monday, 18 November 2013

Kall Fer...

ਕਲ ਫੇਰ ...

ਕਲ ਫੇਰ ਦਿਨ ਚੜੇਗਾ ਕਲ ਫੇਰ ਰਾਤ ਹੋਣੀ
ਕਲ ਫੇਰ ਮੇਰੇ ਤਨ ਦੀ ਉਜੜੀ ਬਰਾਤ ਹੋਣੀ

ਕਲ ਫੇਰ ਨਾਗਣੀ ਨੇਂ ਮਸਤਕ ਮੇਰੇ ਨੂੰ ਡੱਸਣਾ
ਕਲ ਫੇਰ ਜ਼ਹਿਰ ਉਸਦੀ ਆਬ-ਏ-ਹਯਾਤ ਹੋਣੀ

ਕਲ ਫੇਰ ਆਪਣੇ ਨੇਂ ਮੇਰੇ ਆਪਣੇ ਨੂੰ ਦੱਬਣਾ
ਕਲ ਫੇਰ ਅਦਾਲਤ ਵਿਚ ਓਹੀ ਜਮਾਤ ਹੋਣੀ

ਕਲ ਫੇਰ ਪਰਿੰਦੇ ਨੇਂ ਨਜ਼ਰਾਂ ਛੁਪਾ ਕੇ ਬਹਿਣਾ
ਕਲ ਫੇਰ ਸ਼ਿਕਾਰੀ ਦੇ ਮੁੰਹ ਵਿਚ ਗੋਸ਼ਾਤ ਹੋਣੀ

ਕਲ ਫੇਰ ਡਾਕੀਏ ਨੇਂ ਮੇਰੇ ਦਰ ਤੇ ਦੇਣੀ ਦਸਤਕ
ਕਲ ਫੇਰ ਯਮਪੁਰੀ ਤੋਂ ਮੇਰੇ ਨਾਮ ਡਾਕ ਓਣੀ

'ਨੀਲ'
੧੭/੧੮ ਨਵੰਬਰ, ੨੦੧੩.

No comments:

Post a Comment