ਮੁੜ-ਮਿਲਾਪ
ਕਾਸ਼ ਕਿ ਮੇਰੀ ਦਰਦ ਕਹਾਣੀ
ਹੋਰ ਕਿਸੇ ਨੂੰ ਨਾ ਪਰਨਾਵੇ
ਮੈਂ ਹੋਵਾਂ ਇਦ੍ਹਾ ਅੰਤਿਮ ਪਾਤਰ
ਹੋਰ ਕਿਸੇ ਨੂੰ ਨਾ ਅਜਮਾਵੇ
ਮੈਂ ਹੋਵਾਂ ਇਦ੍ਹਾ ਅੰਤਿਮ ਪਾਠਕ
ਹੋਰ ਕਿਸੇ ਨੂੰ ਸਮਝ ਨਾ ਆਵੇ
ਮੈਂ ਹੋਵਾਂ ਇਦ੍ਹਾ ਅੰਤਿਮ ਯਾਚਕ
ਹੋਰ ਕੋਈ ਨਾ ਗੁਰੁ ਧਿਆਵੇ
ਮੈਂ ਹੋਵਾਂ ਇਦ੍ਹਾ ਅੰਤਿਮ ਬਾਬਲ
ਹੋਰ ਕੋਈ ਨਾ ਇਸਨੂੰ ਜਾਵੇ
ਮੈਂ ਹੋਵਾਂ ਇਦ੍ਹਾ ਅੰਤਿਮ ਵਾਹਕ
ਹੋਰ ਕੋਈ ਨਾ ਗੋਦੀਂ ਚਾਵੇ
ਕਾਸ਼ ਕਿ ਮੇਰੀ ਦਰਦ ਕਹਾਣੀ
ਮੁੜ ਮੇਰੇ ਘਰ ਧੀ ਬਣ ਆਵੇ
'ਨੀਲ' (ਦੁਪਹਿਰ ਬਾਅਦ ਵੇਲਾ, 06.03.2015, ਹੋਲੀ, ਸੰਗਰੂਰ)
No comments:
Post a Comment