Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Saturday, 14 June 2014

Khaaraa-PaaNee

ਖ਼ਾਰਾ-ਪਾਣੀ

ਮੁਹੱਬਤ ਖ਼ਾਰਾ ਪਾਣੀ ਪੀ ਹਲਕ ਵੀ ਤਰ ਨਹੀਂ ਹੁੰਦਾ
ਇਹ ਸਾਗ਼ਰ ਤਰ ਨਹੀਂ ਹੁੰਦਾ 'ਤੇ ਡੁੱਬ ਕੇ ਮਰ ਨਹੀਂ ਹੁੰਦਾ

ਹਨੇਰਾ ਰੌਸ਼ਨੀ ਦਾ ਲੜ੍ਹ ਪਕੜ ਕੇ ਬਹਿ ਤਾਂ ਸਕਦਾ ਹੈ
ਵਜੂਦ ਏਨਾ ਕੂ ਬੇ-ਬੱਸ ਹੈ ਕਿ ਤਣ ਕੇ ਖੜ੍ਹ ਨਹੀਂ ਹੁੰਦਾ

ਧਰਮੀ ਸ਼ਹਿਰ ਅੰਦਰ ਝੂਠ ਬਸ ਏਨਾ ਕੂ ਕਾਬਿਜ਼ ਹੈ
ਕਿ ਸੱਚ 'ਤੋਂ ਝੂਠ ਦੀ ਗਲ੍ਹ 'ਤੇ ਤਮਾਚਾ ਜੜ੍ਹ ਨਹੀਂ ਹੁੰਦਾ

ਪਾ ਕੇ ਕੋਟ ਕਾਲਾ ਕੋਈ ਮੇਰੇ ਹੱਕ ਦੀ ਗੱਲ ਕਰੇ
ਕੁਰੂਖੇਤਰ ਹੈ ਕਲਿਯੁਗ ਦਾ ਇਕੱਲਿਆਂ ਲੜ੍ਹ ਨਹੀਂ ਹੁੰਦਾ

ਕਲਮ ਕੱਜਲ 'ਚ ਤਰ ਕਰ ਕੇ ਮੈਂ ਕਾਗ਼ਜ਼ ਕਾਲੇ ਕਰ ਬੈਠਾਂ
ਲਿਖ਼ਤ ਏਨਾ ਹੈ ਬੇ-ਤਰਤੀਬ ਆਪੋਂ ਪੜ੍ਹ ਨਹੀਂ ਹੁੰਦਾ

'ਨੀਲ'
੧੪.੦੬.੨੦੧੪ (ਸਵੇਰ ਵੇਲੇ)

Saturday, 7 June 2014

Happy Birthday Mr. Sanjeev Sharma, Ludhianvi

Happy Birthday To
Mr. Sanjeev Sharma, "Ludhianvi"
(Inspector Railway Mail Services, Jalandhar)
( http://www.facebook.com/sanjeevsharma.hro )

May Almighty Bless Him With All Happiness & Success In His Life.

A Pretty Smile On His Face Makes Us So Happy
So, We Pray Almighty To Always Ensure That Pretty Smile On His Blessed Face.

Happy Birthday Once Again

From:
Mr. Dilbagh Singh Suri, Supdt. Post Offices, Sangrur;
Mrs.(Dr.) Manu Sharma Sohal, Editor Timaahi Saanjh, Ludhiana;
Mr. Tejinder Dhillon, Inspector Post Offices, Nawanshehar;
Mr. Charanjit Singh Dhuri;
Staff Members Of Jalandhar RMS, Ludhiana RMS,
Ludhiana (Mufassil) Division
&
This Meek Fellow (500).
< www.facebook.com/nannu.neel >

Wednesday, 4 June 2014

Maa

(ਰੰਗੀਨ ਚਿੱਤਰਕਾਰੀ ਸਹਿਯੋਗ, ਧੰਨਵਾਦ ਸਹਿਤ ਵੱਲੋਂ: ਮਾਣਯੋਗ ਸ੍ਰੀ ਸੈਲੀ ਬਲਵਿੰਦਰ ਜੀ)

ਮਾਂ

ਮਾਂ ਦੇ ਹੁੰਦਿਆਂ ਸਵਰਗ ਦੇ ਝੂਟੇ
ਮਾਂ ਦੇ ਹੁੰਦਿਆਂ ਤੀਆਂ
ਮਾਂ ਦਾ ਜਿਗਰਾ ਮਾਂ ਹੀ ਜਾਣੇ
ਜਾਂ ਫਿਰ ਜਾਣਨ ਧੀਆਂ

ਮਾਂ ਦੀ ਝੌਲੀ ਭਾਗ-ਭੰਗੂੜਾ
ਮਾਂ ਦੀ ਚਿੱਥ ਰਸ ਭਰਿਆ ਗੂੜ੍ਹਾ
ਮਾਂ ਦੀ ਬੁੱਕਲ ਠਹਿਰ ਰਾਤ ਦੀ
ਜੋ ਦੱਮ ਵੰਡਦੀ ਜੀਆਂ

ਮਾਂ ਦਾ ਹਿਰਦਾ ਸਾਗਰੋਂ ਗਹਿਰਾ
ਮਾਂ ਦਾ ਹਿਰਦਾ ਕਾਗ਼ਜ਼ੋਂ (ਇ)ਕਹਿਰਾ
ਮਾਂ ਦੇ ਹਿਰਦੇ ਕੁਟੰਭ ਸਮਾਵੇ
ਜਾਂ ਤਕਦੀਰੀਂ ਲੀਹਾਂ

'ਨੀਲ'
੨੮ ਮਈ, ੨੦੧੪ (ਸ਼ਾਮ ਵੇਲਾ)

Sunday, 1 June 2014

Kal Raat Ek Baddli Aaee

ਕਲ ਰਾਤ ਇਕ ਬੱਦਲੀ ਆਈ 'ਤੇ ਵਰ੍ਹ ਕੇ ਚਲੀ ਗਈ
ਨੈਣਾਂ ਮਿਰਾਂ 'ਚੋਂ ਹੰਝੂਆਂ ਦੀ ਰੁ(ਗ) ਭਰ ਕੇ ਚਲੀ ਗਈ

ਜੇਠ ਮਹੀਨਾ ਤੱਪਦੀ ਧਰਤੀ ਮਰ-ਮਰ ਜਾਂਦੀ ਸੀ
ਖ਼ੁਦ ਮਰ ਕੇ ਧਰਤੀ ਵਿਚ ਜੀਵਨ ਭਰ ਕੇ ਚਲੀ ਗਈ

ਹਾੜੀ ਮਗਰੋਂ ਸੁੰਨ-ਮ-ਸੁੰਨੇ ਖੇਤ ਬਿਲਖਦੇ ਸੀ
ਦੇ ਛਿੱਟਾ ਖੇਤਾਂ ਦੀ ਝੋਲੀ ਭਰ ਕੇ ਚਲੀ ਗਈ  

ਮੇਰੀ ਹਿੱਕ 'ਤੇ ਸਿਰ ਧਰ ਕੇ ਸੁੱਤਾ ਮਹਿਬੂਬ ਜਿਵੇਂ
ਦੀਵਾਰੀਂ ਉੱਕਰੇ ਚਿੱਤਰਾਂ ਵਿਚ ਰੰਗ ਭਰ ਕੇ ਚਲੀ ਗਈ

ਰਾਤ ਦੀ ਰਾਣੀ ਦੇ ਫੁੱਲਾਂ ਦੀ ਮਹਿਕ ਅਧੂਰੀ ਸੀ
ਮਹਿਕਾਂ ਵਿਚ ਕਿਸੇ ਮੇਲ ਜਿਹਾ ਰਸ ਭਰ ਕੇ ਚਲੀ ਗਈ

ਉਹ ਜਾਣੇ ਓਹੀਓ ਜਾਣੇ ਕਿਸ ਸਬੱਬ ਉਹ ਆਈ ਸੀ
ਦੋ ਘੜੀਆਂ ਵਿਚ ਜੋ ਵੱਡਾ ਕੌਤਕ ਕਰ ਕੇ ਚਲੀ ਗਈ

ਉਹ ਆਈ ਯਾਦਾਂ ਦੇ ਧੂਣੇ ਭਾਂਬੜ ਬਣ ਬੈਠੇ
'ਨੀਲ' ਦੀ ਹਿੱਕ 'ਤੇ ਧੁੱਖਦਾ ਖ਼ੰਜਰ ਧਰ ਕੇ ਚਲੀ ਗਈ

'ਨੀਲ'
੦੧ ਜੂਨ, ੨੦੧੪ (ਸਵੇਰ ਵੇਲਾ)