Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Monday, 3 February 2014

Nee Tu !.......Wargee

ਨੀ ਤੂ! ਮਾਘ ਵਿਚ ਪੁਰੇ ਦੀ ਹਵਾ ਵਰਗੀ
ਨੀ ਤੂ! ਆਦਿਮ-ਹਊਏ ਦੇ ਨਿਕਾਹ ਵਰਗੀ
ਮੇਰੀ ਸਦਾ ਤੇਰੀ ਸ਼ਾਨ 'ਚ ਖ਼ਤਾ ਵਰਗੀ
ਤੇਰੀ ਖ਼ਤਾ ਕਿਸੇ ਮਿੱਠੜੀ ਦਵਾ ਵਰਗੀ
ਤੂ ਬਸੰਤ ਵਿਚ ਪੀਲੇ ਪੁਲਾਅ ਵਰਗੀ
ਤੂ ਪਤੰਗ ਵਾਲੀ ਡੋਰ ਦੇ ਖਿਚਾਅ ਵਰਗੀ
ਨੀ ਤੂ! ਝਾਂਜਰਾਂ ਦੇ ਬੋਰਾਂ ਦੀ ਸਦਾ ਵਰਗੀ
ਨੀ ਤੂ! ਜੰਗਲਾਂ ਦੇ ਮੋਰਾਂ ਦੀ ਨਚਾ ਵਰਗੀ
ਨੀ
 ਤੂ! ਅੱਧਿਆਂ 'ਚ ਪੂਰੀ ਸਵਾ ਵਰਗੀ
ਨੀ ਤੂ! ਸਦਾ ਰਹੇਂ ਬਣ ਕੇ ਦੁਆ ਵਰਗੀ

'ਨੀਲ'
੦੩ ਫਰਵਰੀ, ੨੦੧੪ (ਸ਼ਾਮ ਵੇਲੇ)