(A gift to my loving sister Mrs. Bably Verma on her birthday on 01st of December)
ਗੀਤ: ਮੇਰੇ ਬਾਬਲ ਜੀ
ਹੁਣ ਬੱਦਲਾਂ ਦੀ ਗੁੱਰਾਹਟ
ਮੈਨੂੰ ਭੈ-ਭੀਤ ਨਹੀੰ ਕਰਦੀ
ਹੁਣ ਬੱਦਲਾਂ ਤੋਂ ਵੀ ਉੱਪਰ
ਮੇਰੇ ਬਾਬਲ ਜੀ ਵੱਸਦੇ ਨੇਂ
ਹੁਣ ਬਿਜਲੀ ਦਾ ਚਮਕਾਰਾ
ਅੱਖਾਂ ਨੂੰ ਠੰਡਕ ਪਾਉੰਦਾ ਏ
ਜਿਸਨੂੰ ਤੱਕ ਕੇ ਲੱਗਦਾ ਏ
ਮੇਰੇ ਬਾਬਲ ਜੀ ਹੱਸਦੇ ਨੇਂ
ਹੁਣ ਕਣੀਆਂ ਦੀ ਕਿਣ-ਮਿਣ ਵਿਚ
ਨੰਗੇ-ਸਿਰ ਭਿੱਜਣਾ ਬੁਰਾ ਨਹੀਂ
ਇੰਝ ਲੱਗਦਾ ਜਿਉੰ ਸਿਰ ਮੇਰਾ
ਮੇਰੇ ਬਾਬਲ ਜੀ ਝੱਸਦੇ ਨੇਂ
ਸਾਗਰ ਵਿਚ ਸੀਪਾਂ ਬੜੀਆਂ ਨੇਂ
ਪਰ ਕਿਸੇ ਸੀਪ ਵਿਚ ਇਕ ਮੋਤੀ
ਇੰਝ ਆਪਣੇ ਗੁਰੂ ਦੇ ਹਿਰਦੇ ਵਿਚ
ਮੇਰੇ ਬਾਬਲ ਜੀ ਵੱਸਦੇ ਨੇਂ
ਇਕ ਜਿਸਮ ਫੜੇ ਇਕ ਰੂਹ ਨੱਸੇ
ਜਿਉੰ ਛੂਣ੍ਹ-ਛਲੀਕਾ ਖੇਡ ਰਹੇ
ਮੇਰੀ ਮਾਂ ਦੇ ਹੰਝੂ ਫੜਦੇ ਨੇਂ
ਮੇਰੇ ਬਾਬਲ ਜੀ ਨੱਸਦੇ ਨੇਂ
ਹੁਣ ਬੱਦਲਾਂ ਤੋਂ ਵੀ ਉੱਪਰ
ਮੇਰੇ ਬਾਬਲ ਜੀ ਵੱਸਦੇ ਨੇਂ