Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Monday, 30 July 2012

Geet: "Watt"


ਗੀਤ
 
Geet
ਵੱਟ ਬਣਿਆ ਪਿਆ ਏ
ਬੱਦਲ ਤਣਿਆ ਪਿਆ ਏ
ਸੱਜਣ ਤੇਰੇ ਆਉਣ ਦਾ
ਮਾਹੌਲ ਬਣਿਆ ਪਿਆ ਏ

Watt BaNeyaa Peyaa Ae
Baddal TaNeyaa Peyaa Ae
SajjaN Tere AuN Daa
Maahol BaNeyaa Peyaa Ae
ਮਹੀਨਾ ਸੌਣ ਦਾ ਏ
ਬਹਾਨਾ ਰੌਣ ਦਾ ਏ
ਅੱਖਾਂ 'ਚੋਂ ਬਹਿਣ ਖ਼ਾਤਿਰ
ਕੱਜਲ਼ ਬਣਿਆ ਪਿਆ ਏ

Mahinaa SouN Da Ae
Bahanaa RouN Da Ae
AkhaaN ‘CoN BahiN Khaatir
Kajjal BaNeyaa Peyaa Ae
ਜੋ ਕਾਲਾ-ਸ਼ਾਹ-ਕਾਲਾ
ਅੰਬਰ 'ਤੇ ਤੁਰਨ ਵਾਲਾ
ਇਸ਼ਕ ਨੂੰ ਡੱਸਣ ਖ਼ਾਤਿਰ
ਹੁਸਨ ਫ਼ਣਿਆ ਪਿਆ ਏ

Jo Kaalaa-Shaah-Kaalaa
Amber ‘Te Turan Waalaa
Ishq NuN D’assaN Khaatir
Husan FaNeyaa Peyaa Ae
ਨਾ ਸੂਰਜ ਚੰਨ ਦਿਸਦਾ
ਨਾ ਤਾਰਾ ਕੋਈ ਰਿਸਦਾ
ਖੰਡਰ੍ਹ ਦਿਨ-ਰਾਤ ਅਰਸ਼ਾ-
ਮਹਿਲ ਬਣਿਆ ਪਿਆ ਏ

Naa Sooraj Chann Disdaa
Naa Taaraa Koi Risdaa
Khandhar Din-Raat Arshaa-
Mahil BaNeyaa Peyaa Ae
ਜੇ ਤੂੰ ਖੇਤਾਂ ਦੀ ਮਿੱਟੀ
ਤੇ ਮੈਂ ਇਕ ਬੂੰਦ ਪਾਣੀ
ਜ਼ਰਾ ਇਕ ਲਿਸ਼ਕ ਕਰਕੇ
ਇਸ਼ਕ ਛਿਣਿਆ ਪਿਆ ਏ

Je TuN KhetaaN Di Mitti
Te MaiN Ek BooNd PaaNee
Zaraa Ek Lishq Karke
Ishq ChhiNeyaa Peyaa Ae
'ਨੀਲ'

‘Neel’
੧੪.੦੭.੨੦੧੨
14.07.2012

No comments:

Post a Comment