Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Saturday, 4 June 2016

"The Greatest" titled boxer Muhammad Ali dies at 74

“The Greatest” former heavyweight boxing champion Muhammad Ali dies at 74

There are thousands names of international boxers but a few are there which have earned worldwide popularity due to their great sportsmanship and amongst all of them, the name on the top is of former heavyweight boxing champion Muhammad Ali who was suffering from respiratory illness and was admitted to a hospital on Thursday in the US city of Phoenix in Arizona state and, unfortunately, has died on June 3, 2016. He was 74.
("The Greatest" titled  Muhammad Ali)
(1942-2016)

1942 born Ali came into the range of worldwide eyes by winning the light-heavyweight gold medal at the Rome Olympics-1960. Giving nickname “The Greatest” to him was fully justified as Ali was world heavyweight champion from 1964 to 1967, 1974 to 1978 and lastly from 1978 to 1979.

During his boxing carrier, American boxer Ali competed in 61 professional bouts out of which he remained winner in 56 giving highest winning percentage i.e. 91.80%.

As a recognition of his best achievements, in 2005, Ali had received the President Medal Of Freedom, the highest US Civilian Honor.



Giving condolence to Ali, on the behalf of Netaji Subhash National Institute of Sports, Patiala, the coach Mr. Mohinder Pal said, “Muhammad Ali was really a great sportsperson. As a role model, he will remain forever in the hearts of worldwide fellows concerned with the boxing. May Almighty bless his unforgettable soul to rest in piece.”

Due to his personality, achievements, confidence, bold predictions about his own winnings just before entering the boxing ring, Ali will remain alive forever as as an inspiration for so many young boxers.

To see the preacher quality of Muhammad Ali, just watch this short and MUST WATCH video by clicking on this link --->
https://www.youtube.com/watch?v=Z8S4JSDjmiA
https://www.youtube.com/watch?v=Z8S4JSDjmiA 

Sunil Kumar ‘Neel’
+91-94184-70707
Sangrur (India)

Saturday, 27 February 2016

जर्रा (The Sand Particle)

          जर्रा

मैं वो ज़र्रा हूं जो हाथों से फ्सिल जाऊंगा
इक दफ्ह बिछड़ा तो फिर दूर निकल जाऊंगा

तेरे हाथों के निशां मुझ पे न टिक पाएंगे
मैं लकीरों से ही तकदीरें बदल जाऊंगा

तू सोचता है हवाएं मेरा मुख मोड़ेंगी
मैं अकेला ही काफ्लिे में बदल जाऊंगा

मैं वो लम्हा हूं जो अब हूं अभी नहीं हूंगा
इक दफ्ह ग़ुज़रा तो तारीख़ बदल जाऊंगा

तेरा ग़ुमां था जो दर मेरा तुझे तन्ग लगा
‘नील’ जर्रा हूं दरारों से निकल जाऊंगा

‘नील’
94184-70707

Wednesday, 20 January 2016

ਕਵੀ ਅਨੂਪ ਸ਼ਰਣ 'ਕਾਦਿਆਨੀ' ਜੀ ਦੇ ਟੈਲੀਵਿਜ਼ਨ ਸਾਖਿਆਤਕਾਰ ਦੀ ਇਕ ਝਲਕ



(ਕਵੀ ਅਨੂਪ ਸ਼ਰਣ 'ਕਾਦਿਆਨੀ' ਜੀ ਦੇ ਟੈਲੀਵਿਜ਼ਨ ਸਾਖਿਆਤਕਾਰ ਦੀ ਇਕ ਝਲਕ)
ਪੰਜਾਬੀ ਭਾਸ਼ਾ ਦੇ ਪਿਆਰਿਓ !


ਦੂਰਦਰਸ਼ਨ ਜਲੰਧਰ (ਡੀ.ਡੀ.ਪੰਜਾਬੀ) ਤੋਂ ਪ੍ਰਸਾਰਿਤ ਹੋਣ ਵਾਲੇ ਰੋਜ਼ਾਨਾ ਲਾਈਵ ਫੋਨਿੰਗ ਪ੍ਰੋਗਰਾਮ "ਗੱਲਾਂ 'ਤੇ ਗੀਤ" ਵਿਚ ਮਿਤੀ 19 ਫਰਵਰੀ, 2016 ਦੀ ਸਵੇਰ, ਸ਼ਿਰਕਤ ਕਰਦਿਆਂ ਹੋਇਆਂ ਕਵੀ ਅਨੂਪ ਸ਼ਰਣ 'ਕਾਦਿਆਨੀ' ਜੀ । ਇੱਥੇ ਗ਼ੌਰਤਲਬ ਹੈ ਕਿ ਸ਼ਰਣ ਜੀ ਪੰਜਾਬੀ ਦੇ 'ਕੀਟਸ' ਕਹੇ ਜਾਣ ਵਾਲੇ ਸ਼ਿਵ ਕੁਮਾਰ 'ਬਟਾਲਵੀ' ਦੇ ਜੋੜੀਦਾਰ (ਦੋਸਤ) ਰਹੇ ਹਨ। ਇਹ ਤਸਵੀਰ ਮੋਬਾਇਲ ਫੋਨ ਦੇ ਕੈਮਰੇ ਰਾਹੀਂ ਟੈਲੀਵਿਜ਼ਨ 'ਤੋਂ ਲਈ ਗਈ ਹੈ। ਇਸ ਦੀ ਮੱਧਮ ਅਵਾਜ਼ ਲਈ ਖ਼ੇਦ ਹੈ ਜੀ।


ਧੰਨਵਾਦ ਸਹਿਤ

'ਨੀਲ'
+91-9-41-847-0707

Sunday, 17 January 2016

Manpreet Akhtar Will Live Forever Through Her Adored Folk & Classic Songs

“Manpreet Akhtar Will Live Forever Through Her Adored Folk & Classic Songs”
(Manpreet Akhtar)

Renowned folk singer Manpreet Akhtar died of heart attack and brain hemorrhage while under emergency treatment in a hospital of Patiala at the age of 50+, on Sunday, the 17th January, 2015. She was the real sister of famous Punjabi singer (late) Dilshaad Akhtar. Akhtar was famous for her classic singing style. She played the role of playback singer for several Pollywood and Hollywood movies. She had sung the song ‘Tum Gaye Gham Naheen…’. Song ‘Tujhe Yaad Naa Meri Aayi…’ in the Hindi film Kuchh Kuchh Hota Hai which is a milestone in that film. When we look towards her contribution to the Punjabi singing, we see that ‘Sammi Meri Waar…’, ‘Beriye Nee…’ etc. are her famous Punjabi folk songs. There was a classical touch in her voice which she had presented in almost all the songs sung by her. Whenever, she had been asked anything about her brother Dilshaad, she always replied with the full enthusiasm that she is committed to complete the task initiated by her departed brother.

She was serving as a music teacher and of course, she taught a lot to her son too. Success of son is always a matter of joy for each loving and caring mother. Co-incidentally, Manpreet, being a mother, was celebrating in connection with the release of a song ‘Warka’, sung by her son Naveed Akhtar, when she felt pains at about midnight and was brought to the hospital where endeavors were made but all in vain resulting in her sad demise.

Rupinder Handa, Harbhajan Mann, Pammi Bai and several other, noted singers marked their presence while the precious body of the melodious singer was buried at Patiala.

Though, untimely death of Manpreet Akhtar is a great loss to the singing industry yet, she will live forever through her adored folk & classic songs.

‘Neel’ (Sangrur)

+91-9-41-847-0707

Saturday, 7 November 2015

ਪੁਸਤਕ ਸਮੀਖਿਆ : "ਕਹੋ ਤਿਤਲੀਆਂ ਨੂੰ" ( ਸਤਨਾਮ ਚੌਹਾਨ )

ਪੁਸਤਕ ਸਮੀਖਿਆ:-

ਸਿਰਲੇਖ  : "ਕਹੋ ਤਿਤਲੀਆਂ ਨੂੰ" 
I.S.B.N.ਨੰਬਰ : 978-93-81105-58-0
ਕੀਮਤ  : ਰੁਪਏ200 (ਭਾਰਤ)
ਪ੍ਰਕਾਸ਼ਨ ਵਰ੍ਹਾ : 2015
ਕਵਿੱਤਰੀ : ਸਤਨਾਮ ਚੌਹਾਨ
ਕਿੱਤਾ  : ਨੌਕਰੀਪੇਸ਼ਾ
ਮੌਜੂਦਾ ਰਿਹਾਇਸ਼ : #1349, ਫ਼ੇਜ਼-2, ਅਰਬਨ ਐਸਟੇਟ, ਪਟਿਆਲਾ, ਪੰਜਾਬ, ਭਾਰਤ-147002
ਸੰਪਰਕ   : https://www.facebook.com/satnam.chauhan1 
ਫ਼ੋਨ  :  98886-15531
ਕਵਰ ਡਿਜ਼ਾਇਨ : ਰਾਬੀਆ ਗ੍ਰਾਫ਼ਿਕਸ, 98886-92825
ਪ੍ਰਕਾਸ਼ਕ  : ਪ੍ਰਤੀਕ ਪ੍ਰਕਾਸ਼ਨ, 718, ਰਣਜੀਤ ਨਗਰ-ਏ, ਪਟਿਆਲਾ, ਪੰਜਾਬ, ਭਾਰਤ, ਫ਼ੋਨ-98882-92825

ਮਾਂ, ਪਿਓ, ਪਤੀ ਅਤੇ ਧੀਆਂ ਆਦਿ ਰਿਸ਼ਤਿਆਂ ਦੀ ਸਮਝ ਹੋਣਾ ਇਕ ਗੱਲ ਹੈ, ਇਨ੍ਹਾ ਰਿਸ਼ਤਿਆਂ ਨੂੰ ਤਾ-ਉਮਰ ਨਿਭਾਉਣਾ ਇਕ ਵੱਖਰਾ ਵੱਲ ਹੈ ਅਤੇ ਇਨ੍ਹਾ ਰਿਸ਼ਤਿਆਂ ਨੂੰ ਕਾਵਿ ਹਰਫ਼ਾਂ ਵਿਚ ਸੰਜੋ ਕਿ ਪਾਠਕਾਂ ਮੂਹਰੇ ਪੇਸ਼ ਕਰਨਾ ਇਕ ਗੁਣ ਅੱਵਲ ਹੈ। ਜ਼ਿੰਦਗ਼ੀ ਵਿਚ ਬਹੁਤੇ ਰਿਸ਼ਤਿਆਂ ਦੀ ਬੁੱਕਤ ਉਦੋਂ ਪੈਂਦੀ ਹੈ ਜਦੋਂ ਅਸੀਂ ਉਨ੍ਹਾ ਰਿਸ਼ਤਿਆਂ ਰਾਹੀਂ ਆਪਣੇ ਨਾਲ ਜੁੜੇ ਜੀਆਂ ਨੂੰ ਅਸੀਂ ਜਾਣੇ, ਅਨਜਾਣੇ ਜਾਂ ਕੁਦਰਤੀ ਹੀ ਗਵਾ ਲੈਂਦੇ ਹਾਂ। ਰਿਸ਼ਤਿਆਂ ਦੇ ਕੁਝ ਅਜਿਹੇ ਹੀ ਅਹਿਸਾਸਾਂ ਨੂੰ ਸ਼ਬਦਾਂ ਦੀ ਬਗ਼ੀਚੀ ਵਿਚ ਬਾਖ਼ੂਬੀ ਸਿੰਜੋ ਕੇ, ਸੁਗੰਧਾਂ ਭਰੇ ਮਾਹੋਲ ਸਿਰਜ ਕੇ, ਮੁਟਿਆਰਾਂ ਵਰਗੀਆਂ ਚੰਚਲ ਅਤੇ ਸੀਲ ਸੁਭਾ ਦੀਆਂ ਰੰਗ ਬਿਰੰਗੀਆਂ ਤਿਤਲੀਆਂ ਤੀਕ ਆਪਣਾ ਸੁਨੇਹਾ ਪੁਜਾਉਣ ਲਈ ਕਵਿੱਤਰੀ ਸਤਨਾਮ ਕੌਰ ਨੇਂ ਪਾਠਕਾਂ ਲਈ ਸਿਰਜੀ ਹੈ ਆਪਣੀ ਪਲ੍ਹੇਠੀ ਕਾਵਿ ਪੁਸਤਕ "ਕਹੋ ਤਿਤਲੀਆਂ ਨੂੰ" ਜਿਸਦੀ ਭਾਰਤ ਵਿਚ ਕੀਮਤ ਰੁਪਏ੨੦੦ ਰੱਖੀ ਗਈ ਹੈ ਅਤੇ ਜਿਸਦਾ I.S.B.N.ਨੰਬਰ : 978-93-81105-58-0 ਹੈ। ਇਹ ਪੁਸਤਕ ਆਪ ਮੁਹਾਰੇ ਦੱਸਦੀ ਹੈ ਕਿ ਕਵਿੱਤਰੀ, ਜਿਸਨੇ ਕਿ ਸੁਰਤ ਸੰਭਾਲਣ ਤੋਂ ਪਹਿਲਾਂ, ਬਾਲੜ੍ਹੀ ਉਮਰੇ ਹੀ ਆਪਣੀ ਮਾਂ ਨੂੰ ਗਵਾ ਲਿਆ ਹੈ, ਕਿੰਨੀ ਅਫ਼ਸੋਸਜ਼ਦਾਂ ਹੈ ਅਤੇ ਹਰ ਦਿਨ, ਹਰ ਪਲ ਇਹੋ ਸੋਚ ਸੋਚ ਕੇ ਝੁਰਦੀ, ਮਰਦੀ ਰਹਿੰਦੀ ਹੈ ਕਿ ਉਹ ਉੱਸਰਦੀ ਉਮਰੇ ਆਪਣੀ ਮਾਂ ਦੀਆਂ ਸੁਆਣ-ਮੱਤਾਂ ਨਹੀਂ ਲੈ ਸਕੀ:

ਕਿਉਂਕਿ ਮੇਰੇ ਸੁਰਤ ਸੰਭਾਲਣ ਤੋਂ
ਪਹਿਲਾਂ ਹੀ ਪਤਾ ਨਹੀਂ
ਕਿਹੜੇ ਅਨਜਾਣ ਰਾਹਾਂ 'ਤੇ
ਗੁੰਮ ਹੋ ਗਈ ਮਾਂ… ।      (ਸਫ਼ਾ-11)


ਰਿਸ਼ਤਿਆਂ ਦੀ ਜਾਣਕਾਰ ਕਵਿੱਤਰੀ, ਜੋ ਆਪਣੀ ਮਾਂ ਦੀ ਸੂਝਮੱਤਾ ਭਰੀ ਬੁੱਕਲ ਨੂੰ ਬਹੁਤਾ ਨਹੀਂ ਹੰਢਾ ਸਕੀ, ਆਪਣੀਆਂ ਧੀਆਂ ਉਪਰ ਉਹ ਪਿਆਰ ਰੱਜ ਕੇ ਲੁਟਾਉਣਾ ਚਾਹੁੰਦੀ ਹੈ ਜਿਸ ਪਿਆਰ ਤੋਂ ਉਹ ਆਪ ਮਹਿਰੂਮ ਹੀ ਰਹਿ ਗਈ ਸੀ। ਉਸ ਲਈ ਧੀਆਂ ਪੁੱਤਰਾਂ ਜਿਹੀਆਂ ਹਨ, ਜਾਂ ਇੰਝ ਕਹਿ ਲਈਏ ਕਿ ਪੁੱਤਰਾਂ ਨਾਲੋਂ ਵੀ ਵੱਧ ਕੇ ਹਨ ਜਿਨ੍ਹਾ ਦੀ ਸੁੱਖ ਮੰਗਦੀ ਹੋਈ ਉਹ ਇਕ ਹਿਫ਼ਾਜ਼ਤੀ ਚੱਟਾਨ ਵਾਂਗ ਖੜ੍ਹੀ ਹੋ ਜਾਂਦੀ ਹੈ:

ਧੀਆਂ ਧਿਆਣੀਆਂ ਨੇ
ਵਿਧਾਤਾ ਨੇ ਕੀਤੀ
ਇਹ ਨਾਯਾਬ ਬਖ਼ਸ਼ਿਸ਼
ਜੰਮਣ ਤੇ ਦਾਦੀ ਨੇ ਕੀਤਾ ਅਫ਼ਸੋਸ
ਮੈਂ ਲੜੀ ਜ਼ਮਾਨੇ ਨਾਲ
ਨਹੀਂ ਕੀਤੀ ਪ੍ਰਵਾਹ ਕਿਸੇ ਦੀ
ਸ਼ਾਲਾ ! ਇਹ ਧੀਆਂ
ਬਹੁਤ ਖ਼ੁਸ਼ ਰਹਿਣ
ਟਹਿਕਣ ਵਾਂਗ ਫੁੱਲਾਂ ਦੇ ਸਦਾ।      (ਸ਼ਫ਼ਾ-15)

ਇਕ ਨੌਕਰੀਪੇਸ਼ਾ ਅੋਰਤ ਹੋਣ ਦੇ ਨਾਤੇ, ਕਵਿੱਤਰੀ ਨੂੰ ਰਿਸ਼ਤਿਆਂ ਦੇ ਨਾਲ ਨਾਲ ਰੋਟੀ ਦੀ ਲੋੜ, ਥੌੜ੍ਹ ਅਤੇ ਅਹਿਮੀਅਤ ਦਾ ਵੀ ਚੰਗਾ ਗਿਆਨ ਹਾਸਿਲ ਹੈ। ਉਹ ਜਾਣਦੀ ਹੈ ਕਿ ਰੋਟੀ ਲਈ ਕੋਈ ਮਜਬੂਰ ਕਿਸ ਹੱਦ ਤੀਕ ਗਿਰ ਸਕਦਾ ਹੈ। ਕਿਸੇ ਘਟਨਾ ਵਿਸੇਸ਼ ਨੂੰ ਵੇਖ ਕੇ ਉਸਦੇ ਕਵੀ ਮਨ ਅੰਦਰ ਕਿਸ ਤਰ੍ਹਾਂ ਵਲਵਲੇ ਉੱਠਦੇ ਹਨ ਅਤੇ ਕਿੰਝ ਉਹ ਵਲਵਲੇ ਇਕ ਕਾਵਿ ਸਾਗਰ ਦਾ ਰੂਪ ਅਖ਼ਤਿਆਰ ਕਰ ਲੈਂਦੇ ਹਨ, ਇਨ੍ਹਾ ਸੱਭ ਪ੍ਰਸੰਗਾਂ ਦਾ ਵਿਆਖਿਆਨ ਇਹ ਪੁਸਤਕ ਆਪ ਕਰਦੀ ਹੈ:

ਰੋਟੀ ਖ਼ਾਤਿਰ
ਕੀ ਨਹੀਂ ਕਰਦਾ ਬੰਦਾ
ਹਰ ਉਹ ਕੰਮ ਜੋ
ਵਰਜਿਤ ਹੁੰਦੇ ਹਨ …    (ਸਫ਼ਾ-19)
(ਅਤੇ)
ਜਦੋਂ ਗ਼ਰੀਬ ਦਾ ਬੱਚਾ
ਰੋਟੀ ਲਈ ਤਰਸੇ
ਤਾਂ ਆ ਮੇਰੇ ਕੋਲ ਬਹਿ ਰੋਂਦੀ
ਛਮ – ਛਮ …
ਕਵਿਤਾ ……     (ਸਫ਼ਾ-38)


ਬਾਲੜ੍ਹੀ ਉਮਰੋਂ ਲੰਘ ਕੇ ਮੁਟਿਆਰ ਹੋਈ ਕਿਸੇ ਕੁੜੀ ਦੇ ਸਮੁੰਦਰ ਵਰਗੇ ਵਿਸ਼ਾਲ ਅਤੇ ਪਾਣੀ ਵਾਂਗੂ ਸੁਥਰੇ ਦਿਲ ਦੀਆਂ ਗਹਿਰਾਈਆਂ ਵਿਚ ਉਤਰਨਾ ਕਵਿੱਤਰੀ ਦੀ ਕਾਵਿ ਪ੍ਰਤਿਭਾ ਲਈ ਇੰਨਾ ਸੌਖਾ ਜਾਪਦਾ ਹੈ ਜਿੰਝ ਉਸਨੇ ਆਪਣੀ ਹੀ ਕਿਸੇ ਜੀਵਨ ਘਟਨਾ ਨੂੰ ਪਨਡੁੱਬੀ ਬਣਾ ਲਿਆ ਹੋਵੇ: 

…ਕੁੜੀਆਂ……
…ਪਤਾ ਨਹੀਂ ਕਦੋਂ
ਕਰ ਬੈਠਦੀਆਂ ਮੁਹੱਬਤ
ਜੜ੍ਹ ਲੈਂਦੀਆਂ ਚੁੰਨੀ ;ਤੇ ਸਿਤਾਰੇ…
……
'ਤੇ… 'ਤੇ ਫੇਰ ਅੱਲੜ੍ਹਾਂ
ਮਾਪਿਆਂ ਦੀ ਇੱਜ਼ਤ
ਭਰਾਵਾਂ ਦੀਆਂ ਪੱਗਾਂ ਖ਼ਾਤਿਰ
ਤੁਰ ਪੈਂਦੀਆਂ ਕਿਸੇ ਹੋਰ ਰਾਹ   (ਸਫ਼ਾ-49)


ਪਦਾਰਥਵਾਦੀ ਇਸ ਸੰਸਾਰ ਵਿਚ ਕਵਿਤਰੀ ਨੇ ਮਨੁੱਖੀ ਭਾਵਨਾਵਾਂ ਰਾਹੀਂ ਪਦਾਰਥਾਂ ਵਿਚ ਵੀ ਜੀਵਨ ਸੰਚਾਰ ਕਰਨ ਦਾ ਗੁਣ ਸੰਜੋਇਆ ਹੋਇਆ ਹੈ ਜੋ ਕਿਸੇ ਮਕਾਨ ਨੂੰ ਘਰ ਵਿਚ ਤਬਦੀਲ ਕਰਨ ਦੀ ਤਾਕਤ ਰੱਖਦਾ ਹੈ ਅਤੇ ਅਜਿਹੇ ਕਾਰਜਾਂ ਲਈ ਅਕਸਰ ਲੋੜੀਂਦਾ ਹੁੰਦਾ ਹੈ:  

ਘਰ ਉਹ ਹੁੰਦਾ
ਜਿੱਥੇ ਆਤਮਾ ਵੱਸਦੀ
ਜਿੱਥੇ ਸਕੂਨ ਮਿਲਦਾ…
…ਘਰ ਸਿਰਫ…
ਸਿਰਫ ਕੰਧਾਂ ਦੀ ਚਾਰ ਦੀਵਾਰੀ ਨਹੀਂ ਹੁੰਦਾ…    (ਸਫ਼ਾ-63)

ਧੀ ਜਾਂ ਪੁੱਤਰ ਵਿਸੇਸ਼ ਦੀ ਤਮਾਂ ਤੋਂ ਰਹਿਤ ਹੋ ਕਿ ਮਾਂ ਹੋਣ ਦਾ ਅਹਿਸਾਸ ਕਿੰਨਾ ਕੂ ਮਿੱਠਾ, ਕਿੰਨਾ ਕੂ ਪਵਿੱਤਰ ਅਤੇ ਕਿੰਨਾ ਕੂ ਸੁਖਦਾਇਕ ਹੁੰਦਾ ਹੈ ਇਸ ਨੂੰ ਇਕ ਮਾਂ ਹੋਣ ਦੇ ਨਾਤੇ ਕਵਿੱਤਰੀ ਨੇ ਬਹੁਤ ਸੁੰਦਰ ਅਤੇ ਸਰਲ ਸ਼ਬਦਾਂ ਵਿਚ ਚਿਤਰਿਆ ਹੈ:

...ਨਿੱਕਾ ਬਾਲ, ਨਿੱਕੇ ਨਿੱਕੇ ਹੱਥ, ਨਿੱਕੇ ਨਿਕੇ ਪੈਰ
ਉਸ ਵਕਤ ਉਹ ਮਾਂ ਹੈ, ਭਾਵੇਂ ਧੀ  ਭਾਵੇਂ ਪੁੱਤਰ
ਬੱਚਾ ਜਦੋਂ ਮਾਂ ਦੀ ਛਾਤੀ ਨਾਲ ਬੁੱਲ੍ਹ ਲਾਉਂਦਾ ਹੈ
ਤਾਂ ਉਸ ਵੇਲੇ
'ਰੱਬ' ਹੋ ਜਾਂਦੀ
'ਮਾਂ' ।        (ਸਫ਼ਾ-68)


ਇੱਥੇ ਹੀ ਬਸ ਨਹੀਂ। ਕਵਿੱਤਰੀ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਅਤੇ ਸਮੇਂ ਦੇ ਸਤਾਏ ਵਰਗਾਂ ਦੇ ਹੱਕ ਵਿਚ ਬੋਲਣ ਲਈ ਵੀ ਤਤਪਰ ਰਹਿਣ ਵਾਲੀ ਇਕ ਨਿੱਡਰ ਅਤੇ ਨਿਰਪੱਖ ਅੋਰਤ ਵਾਂਗ ਲਿਖਣਾ ਆਪਣਾ ਫਰਜ਼ ਸਮਝਦੀ ਹੈ। ਉਸਦੀ ਸਾਧਾਰਣ ਪਰ ਮਜ਼ਬੂਤ ਕਾਵਿ ਕਲਮ ਰੋਸ਼ਨੀ ਦੀ ਇਕ ਅਜਿਹੀ ਕਿਰਨ ਵਰਗੀ ਹੈ ਜੋ ਕਿਸੇ ਧਨਾਢ ਦੇ ਏ.ਸੀ. ਵਾਲੇ ਕਮਰੇ ਤੋਂ ਲੈ ਕਿ ਕਿਸੇ ਗ਼ਰੀਬ ਮਜ਼ਦੂਰ ਦੇ ਰੋਟੀ ਦੇ ਡੱਬੇ ਅੰਦਰ ਤੀਕ ਵੀ ਪਹੁੰਚ ਸਕਦੀ ਹੈ ਅਤੇ ਉਨ੍ਹਾ ਦੇ ਹਾਲ ਵੀ ਜਾਣ ਅਤੇ ਬਖ਼ਿਆਨ ਸਕਦੀ ਹੈ:

…ਉਹ ਕੀ ਜਾਣੇ ਤਪਸ਼ ਮੌਸਮਾਂ ਦੀ
ਜਿੜ੍ਹਾ ਏ.ਸੀ. 'ਚੋਂ
ਕਦੇ ਨਾ ਬਾਹਰ ਆਇਆ       (ਸਫ਼ਾ-82)
(ਜਾਂ)
ਮਜ਼ਦੂਰ ਰੋਜ਼ ਲੰਘਦਾ
ਬਾਗਾਂ, ਖੇਤਾਂ, ਖਲਿਆਣਾ ਕੋਲੋਂ…
ਹੱਥ ਵਿੱਚ ਫੜੀ
ਰੋਟੀ ਦਾ ਡੱਬਾ
ਡੱਬੇ ਵਿਚ ਸੁੱਕੀਆਂ ਰੋਟੀਆਂ…     (ਸਫ਼ਾ-83)

ਜ਼ਹਿਰਾਂ ਭਰੇ ਸਮਾਜ ਵਿਚ ਉੱਸਰਦੀਆਂ ਤਿਤਲੀਆਂ ਵਰਗੀਆਂ ਕੁੜੀਆਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਕਵਿੱਤਰੀ ਆਪਣੀ ਇਸ ਪੁਸਤਕ ਦੇ ਸਿਰਲੇਖ ਨੂੰ ਸਾਰਥਕ ਬਨਾਉਣਾ ਲੋਚਦੀ ਹੈ ਅਤੇ ਉਹ ਇਸ ਮਕਸਦੀ-ਸਫ਼ਰ ਦੀ ਪਹਿਲੀ ਦਹਿਲੀਜ਼ ਨੂੰ ਸਰ ਕਰਨ ਵਿਚ ਕਾਮਯਾਬ ਹੋਈ ਜਾਪਦੀ ਹੈ: 

…ਤਿਤਲੀਆਂ ਨੂੰ ਰੋਕੋ
ਨਾ ਜਾਣ…ਸ਼ਿਖਰ ਦੁਪਹਿਰਾਂ 'ਚ ਤਪਦੇ ਰਾਹਾਂ ਵੱਲ
ਇਥੇ ਮਨੁੱਖਾਂ ਦੀ ਸੋਚ
ਜ਼ਹਿਰੀਲੇ ਨਾਗਾਂ ਦੀ ਤਰ੍ਹਾਂ
ਪਤਾ ਨਹੀਂ ਕਦ ਡੰਗ ਮਾਰ ਦੇਵੇ
ਕਹੋ ਤਿਤਲੀਆਂ ਨੂੰ
ਕਿ ਮੋਸਮ ਗਰਮ ਨੇ……      (ਸਫ਼ਾ-88)


ਪ੍ਰਤੀਕ ਪ੍ਰਕਾਸ਼ਨ, ਪਟਿਆਲਾ, (ਪੰਜਾਬ, ਭਾਰਤ) ਰਾਹੀਂ ਪ੍ਰਕਾਸ਼ਿਤ ਇਸ ਕਿਤਾਬ ਦਾ ਮੁੱਖ ਬੰਧ ਪੰਜਾਬੀ ਦੀ ਕਵਿੱਤਰੀ ਅਤੇ ਲੇਖਿਕਾ ਪਾਲ ਕੌਰ ਨੇ ਲਿਖਿਆ ਹੈ ਅਤੇ ਉਘੇ ਕਵੀ ਅਤੇ ਸੰਪਾਦਕ ਅਮਰਜੀਤ ਕੌਂਕੇ ਹੋਰਾਂ ਵੱਲੋਂ ਇਸ ਪੁਸਤਕ ਦੀ ਸੰਭਾਵਨਾ ਭਰਪੂਰ ਕਵਿੱਤਰੀ ਨੂੰ ਵਿਸੇਸ਼ ਆਸੀਸ ਦਿੱਤੀ ਗਈ ਹੈ। ਸਤਨਾਮ ਚੌਹਾਨ ਨੇ ਆਮ ਬੋਲਚਾਲ ਦੀ ਭਾਸ਼ਾ, ਸਾਫ਼ ਸੁਥਰੀ ਸ਼ਬਦਾਵਲੀ ਅਤੇ ਸਧਾਰਣ ਸ਼ੈਲੀ ਵਿਚ ਪ੍ਰਸਤੁਤ, 88 ਸਫ਼ਿਆਂ ਵਾਲੀ ਇਹ ਪਲ੍ਹੇਠੀ ਕਿਤਾਬ ਸਮਰਪਿਤ ਕੀਤੀ ਹੈ ਉਡੀਕਦੀਆਂ ਅੱਖਾਂ ਨੂੰ; ਮਾਪਿਆਂ ਦਾ ਨਾਂ ਰੁਸ਼ਨਾਉਂਦੀਆਂ ਧੀਆਂ ਨੂੰ, ਧੀਆਂ ਨੂੰ ਚਿਰਾਗ਼ ਕਰਕੇ ਜਾਨਣ ਵਾਲੇ ਧੀਆਂ ਦੇ ਪਿਓ ਨੂੰ ਅਤੇ ਕਲਮ ਦੇ ਹੱਥੀਂ ਹਰਫ਼ਾਂ ਨੂੰ ਫੜਾਉਣ ਵਾਲੇ ਉਸ ਸੱਚੇ ਰੱਬ ਨੂੰ। ਪਸੰਦ ਜਾਂ ਨਾਪਸੰਦ ਰੂਪੀ ਪ੍ਰਤਿਕਿਰਿਆਵਾਂ ਨੂੰ ਸੁਣਨ ਦਾ ਹੌਂਸਲਾ ਰੱਖਣ ਵਾਲੀ ਇਹ ਕਵਿੱਤਰੀ ਆਪਣੇ ਪਾਠਕਾਂ ਦੀਆਂ ਆਲੋਚਨਾਵਾਂ ਖੁੱਲ ਕੇ ਮੰਗਦੀ ਹੈ ਤਾਂ ਜੋ ਉਹ ਆਪਣੀ ਕਲਮ ਹੱਥੀਂ ਫੜੇ ਹਰਫ਼ਾਂ ਨੂੰ ਹੋਰ ਸੰਵਾਰ ਸਕੇ। ਸੋ, ਪਾਠਕ ਆਪਣੀਆਂ ਉਸਾਰੂ ਪ੍ਰਤਿਕਿਰਿਆਵਾਂ ਸਤਨਾਮ ਚੌਹਾਨ ਨੂੰ ਉਸਦੇ ਪਤੇ #1349, ਫ਼ੇਜ਼-2, ਅਰਬਨ ਐਸਟੇਟ, ਪਟਿਆਲਾ, ਪੰਜਾਬ, ਭਾਰਤ-147002, ਫੇਸਬੁਕ ਅਕਾਉਂਟ https://www.facebook.com/satnam.chauhan1  ਜਾਂ ਫ਼ੋਨ ਨੰਬਰ 98886-15531 'ਤੇ ਭੇਜ ਸਕਦੇ ਹਨ ਤਾਂ ਜੋ ਕਵਿੱਤਰੀ ਉਪਰ ਕਲਾ ਦੀ ਦੇਵੀ ਮਾਂ ਸਰਸਵਤੀ ਦੀ ਕਿਰਪਾ ਹੋਰ ਵੀ ਵੱਧ ਹੋ ਸਕੇ।


ਸੁਨੀਲ ਕੁਮਾਰ 'ਨੀਲ'

ਸੰਗਰੂਰ, ਪੰਜਾਬ, ਭਾਰਤ

+91-94184-70707

Thursday, 22 October 2015

ਪੁਸਤਕ ਸਮੀਖਿਆ:- "ਨੀ ਮਾਂ"; (ਕਵਿੱਤਰੀ : ਸੈਂਡੀ ਗਿੱਲ)

ਪੁਸਤਕ ਸਮੀਖਿਆ:-



ਸਿਰਲੇਖ          : "ਨੀ ਮਾਂ" 
I.S.B.N. ਨੰਬਰ : 978-93-5204-126-8

ਕੀਮਤ           : ਰੁਪਏ 395 (ਭਾਰਤ)
ਪ੍ਰਕਾਸ਼ਨ ਵਰ੍ਹਾ   : 2015
ਕਵਿੱਤਰੀ        : ਸੈਂਡੀ ਗਿੱਲ
ਵਿਦਿਆ         : ਓਨਟਾਰਿਓ ਰੀਅਲ ਐਸਟੇਟ ਕਾਲਿਜ, ਓਨਟਾਰਿਓ, ਕੈਨੇਡਾ ਵਿਖੇ ਜਾਰੀ
ਕਿੱਤਾ            : ਰੀਅਲ ਐਸਟੇਟ ਦਾ ਕਾਰੋਬਾਰ
ਮੌਜੂਦਾ ਰਿਹਾਇਸ਼ : ਸੂਬਾ ਓਨਟਾਰਿਓ, ਕੈਨੇਡਾ
ਸੰਪਰਕ         : https://www.facebook.com/sandy.gill.7359
ਈ. ਮੇਲ        : sandygill2015@yahoo.ca
ਕਵਰ ਡਿਜ਼ਾਇਨ : ਸੈਂਡੀ ਗਿੱਲ
ਪ੍ਰਕਾਸ਼ਕ       : ਲੋਕਗੀਤ ਪ੍ਰਕਾਸ਼ਨ, ਅੇਸ.ਸੀ.ਓ. 26-27, ਸੈਕਟਰ 34-ਏ, ਚੰਡੀਗੜ੍ਹ, ਪੰਜਾਬ, ਭਾਰਤ, 160022

ਮਾਂ ਨੂੰ ਸੰਬੋਧਨ ਕਰਨ ਨਾਲ ਇਕ ਬੱਚੇ ਦੀ ਜ਼ੁਬਾਨ ਵਿਚ ਜੋ ਲਾਡ, ਪਿਆਰ ਅਤੇ ਹਿਰਸ ਝਲਕਦਾ ਹੈ ਉਸਤੋਂ ਕਿਤੇ ਵੱਧ ਮਮਤਾ, ਪ੍ਰੇਮ ਅਤੇ ਮੋਹ ਦਾ ਅਹਿਸਾਸ ਹੁੰਦਾ ਹੈ ਉਸ ਮਾਂ ਨੂੰ ਜੋ ਇਸ ਸ਼ਬਦ ਨੂੰ ਬੱਚੇ ਪਾਸਿਓਂ ਸੁਣਦੀ ਹੈ। ਪੰਜਾਬੀ ਸਾਹਿਤ ਦੀਆਂ ਅਨੇਕਾਂ ਹੀ ਪੁਸਤਕਾਂ ਇਸ ਤੱਥ ਦੀ ਤਸਦੀਕ ਕਰਦੀਆਂ ਹਨ ਕਿ ਜਦੋਂ ਵੀ ਕਿਸੇ ਲਿਖਾਰੀ ਅੰਦਰਲਾ ਬਾਲ ਮੁੜ ਜਾਗਦਾ ਹੈ ਤਾਂ ਉਹ ਆਪਣੀ ਮਾਂ ਨੂੰ ਸੰਬੋਧਨ ਕਰਦਾ ਹੈ ਅਤੇ ਇਸ ਲਈ ਲਿਖਾਰੀ ਪਾਸੋਂ ਮਾਏ ਨੀ!,  ਨੀ ਮਾਂ!, ਮਾਏ ਮੇਰੀਏ!, ਅਮਮੜੀਏ! ਆਦਿ ਸੰਬੋਧਨਕਾਰਕ ਸ਼ਬਦ ਵਰਤੇ ਜਾਂਦੇ ਹਨ। ਕਵਿੱਤਰੀ ਸੈਂਡੀ ਨੇਂ ਵੀ ਇਸ ਪੁਸਤਕ ਰਾਹੀਂ ਆਪਣੀ ਮਾਂ ਨੂੰ ਸੰਬੋਧਨ ਕੀਤਾ ਹੈ ਅਤੇ ਇਸੇ ਕਰਕੇ ਉਸਨੇ ਇਸ ਪੁਸਤਕ ਦਾ ਨਾਮ ਰੱਖਿਆ ਹੈ "ਨੀ ਮਾਂ"। ਪੜ੍ਹਨ ਸੁਣਨ ਵਿਚ ਬੇਸ਼ਕ ਇਹ ਮਹਿਜ਼ ਦੋ ਨਿੱਕੇ ਨਿੱਕੇ ਸ਼ਬਦ ਹੀ ਹਨ ਪਰ ਅਸਲੀਅਤ ਹੈ ਕਿ ਗੁਰੂ ਅਤੇ ਪਿਤਾ ਤੋਂ ਵੀ ਵੱਧ ਮਾਣਯੋਗ ਮਾਂ ਲਈ ਵਰਤੇ ਗਏ ਇਹ ਦੋ ਸ਼ਬਦ ਹੀ ਅਸਲ ਵਿਚ ਵਿਸ਼ਵ ਦੀ ਹਰੇਕ ਪੁਸਤਕ ਵਿਚਲੀਆਂ ਲਿਖ਼ਤਾਂ ਦਾ ਸਾਰ ਹਨ। ਇਸੇ ਸਾਰ ਨੂੰ ਆਪਣੀਆਂ ਕਵਿਤਾਵਾਂ ਵਿਚ ਵਿਸਥਾਰ ਦੇਣ ਲਈ ਕਵਿੱਤਰੀ ਨੇ ਆਪਣੇ ਵੱਲੋਂ ਕੋਈ ਕੂਣ ਕਸਰ ਨਹੀਂ ਛੱਡੀ। ਇੱਥੋਂ ਤੱਕ ਕਿ ਉਸਨੇ ਇਕ ਪ੍ਰਚਲਤ ਪੰਜਾਬੀ ਗੀਤ ਵਿਚ ਉੱਠਣ ਵਾਲੇ ਸਵਾਲਾਂ ਨੂੰ ਵੀ ਨਕਾਰਨ ਵਾਲੀ ਆਪਣੀ ਸੱਚੀ ਅਤੇ ਵਿਲੱਖਣ ਗੱਲ ਆਖੀ ਹੈ:

ਜੁਗ ਜੁਗ ਜੀਣ ਸਭ ਦੀਆਂ ਅੰਮੀਆਂ ਨੀ ਮਾਏੇ
ਕਣਕਾਂ ਲੰਮੀਆਂ ਸੁੱਖਾਂ ਨਾਲ਼ ਧੀਆਂ ਜੰਮੀਆਂ ਨੀ ਮਾਏ   (ਸਫ਼ਾ-੦4)
(ਚਿੱਤਰ ਸਹਿਯੋਗ: ਵੱਡੇ ਵੀਰ ਸੈਲੀ ਬਲਵਿੰਦਰ ਜੀ)
ਇਹ ਕਿਸੇ ਇਕ ਮਾਂ ਦਾ ਨਹੀਂ ਸਗੋਂ ਹਰ ਇਕ ਮਾਂ ਦਾ ਹੀ ਚੰਗੇਰਾ ਗੁਣ ਹੈ ਕਿ ਉਹ ਆਪ ਤਕਲੀਫ਼ ਵਿਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਸੌਖਾ ਰੱਖਣ ਦੀ ਹਰ ਕੋਸ਼ਿਸ਼ ਕਰਦੀ ਹੈ। ਮਾਂ ਤਾਂ ਤਿਆਗ ਦੀ ਉਹ ਮੂਰਤ ਹੈ ਜੋ ਆਪ ਗਿਲੀ ਥਾਈਂ ਸੋਂ ਕੇ ਆਪਣੇ ਅਬੋਧ ਬੱਚੇ ਨੂੰ ਸੁੱਕੀ ਥਾਂ ਸਵਾਉਂਦੀ ਹੈ। ਆਪ ਤਕਲੀਫ਼ ਵਿਚ ਹੁੰਦਿਆਂ ਹੋਇਆਂ ਵੀ ਆਪਣੀ ਤਕਲੀਫ਼ ਦਾ ਇਜ਼ਹਾਰ ਨਹੀਂ ਕਰਦੀ ਅਤੇ ਆਪਣੇ ਬੱਚਿਆਂ ਨੂੰ ਇਸ ਅਹਿਸਾਸ ਦਾ ਉਸਾਰੂ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਅਨੁਕੂਲ ਹਾਲਾਤਾਂ ਵਿਚ ਜੀ ਰਹੀ ਹੈ। ਚੰਗੀ ਮਾਂ ਦੀ ਔਲਾਦ ਵੀ ਅਕਸਰ ਚੰਗੀ ਹੀ ਹੁੰਦੀ ਹੈ। ਮਾਂ ਵੱਲੋਂ ਲੱਖ ਪਰਦੇ ਪਾਏ ਜਾਣ ਦੇ ਬਾਵਜੂਦ ਵੀ ਸੈਂਡੀ ਜਿਹੀ ਸੁਚੱਜੀ ਧੀ ਆਪਣੀ ਮਾਂ ਦੀਆਂ ਤਕੱਲੁਫ਼ੀ ਅਹਿਸਾਸਾਂ ਵਾਲੀਆਂ ਚੁੱਪ-ਝਾਂ ਪੁਸਤਕਾਂ ਦੇ ਸਫ਼ਿਆਂ ਨੂੰ ਮਹਿਜ਼ ਮਹਿਸੂਸ ਕਰਕੇ ਹੀ ਪੜ੍ਹ ਲੈਂਦੀ ਹੈ:

ਨੀ ਮਾਂ …ਤੁੰ ਕੀ ਕਹਿੰਨੀ ਐਂ …
ਕਿਉਂ ਚੁੱਪ ਚੁੱਪ ਰਹਿੰਨੀ ਐਂ …
ਕਿਰਸਾਂ ਦੀ ਚੱਕੀ ਵਿੱਚ ਪਿੱਸ ਪਿੱਸ ਕੇ,
ਸਿਰੜਾਂ ਦੀ ਭੱਠੀ ਵਿੱਚ ਘਿੱਸ ਘਿੱਸ ਕੇ,
ਕਿੰਨੇ ਦੁਖੜੇ ਤੂੰ ਕੱਲੀ ਸਹਿਨੀ ਐਂ …
ਕਿਉਂ ਚੁੱਪ ਚੁੱਪ ਰਹਿੰਨੀ ਐਂ …                       (ਸ਼ਫ਼ਾ-੦9)

ਮਾਂ ਨੂੰ ਆਪਣੇ ਬੱਚੇ ਨਾਲ ਅਤੇ ਬੱਚੇ ਨੂੰ ਆਪਣੀ ਮਾਂ ਨਾਲ ਜੋ ਪਿਆਰ ਹੁੰਦਾ ਹੈ ਉਹ ਪਿਆਰ ਹੀ ਅਸਲ ਵਿਚ ਸੰਸਾਰ ਦੇ ਹਰ ਪਿਆਰ ਦਾ ਆਧਾਰ ਹੈ। ਇਸੇ ਆਧਾਰ ਤੇ ਹੀ ਅਨੇਕਾਂ ਪ੍ਰਕਾਰ ਦੇ ਪਿਆਰਾਂ ਦੀ ਉਸਾਰੀ ਹੁੰਦੀ ਆਈ ਹੈ। ਇਕ ਔਸਤ ਜੀਵ ਆਪਣੇ ਜੀਵਨ ਵਿਚ ਇਸ ਤਰ੍ਹਾਂ ਦੇ ਅਨੇਕਾਂ ਹੀ ਪਿਆਰਾਂ ਵਿਚ ਵਿਚਰਦਾ ਹੋਇਆ ਅਗਾਂਹ ਨੂੰ ਵੱਧਦਾ ਹੈ ਪਰ ਇਨ੍ਹਾ ਪਿਆਰਾਂ ਦੌਰਾਨ ਉਪਦਜੇ ਸਜੀਵ ਅਤੇ ਕਲਪਿਤ ਦੁੱਖਾਂ ਸੁੱਖਾਂ ਦੇ ਅਹਿਸਾਸਾਂ ਨੂੰ ਕਵਿਤਾ ਵਿਚ ਪਿਰੋਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਕ ਗੁਣੀ ਕਵੀ ਦੀ ਇਹੋ ਖ਼ਾਸੀਅਤ ਹੁੰਦੀ ਹੈ ਕਿ ਉਹ ਆਪਣੀ ਕਲਪਨਾ ਸਦਕਾ ਉਸ ਦੁਰਲੱਭ ਮੁਕਾਮ ਦਾ ਵੀ ਸਜੀਵ ਚਿੱਤਰਣ ਕਰ ਵਿਖਾਵੇ ਜਿਸਦੀ ਭੌਤਿਕ ਤੌਰ ਤੇ ਸ਼ਾਇਦ ਕੋਈ ਹੋਂਦ ਹੀ ਨਾ ਹੋਵੇ। ਰੀਅਲ ਐਸਟੇਟ ਦੀ ਕਾਰੋਬਾਰੀ ਅਤੇ ਅਕਸਰ ਗੂੜ੍ਹੇ ਰੰਗਾਂ ਨਾਲ ਚਿੱਤਰਕਾਰੀ ਕਰਨ ਵਾਲੀ ਸੈਂਡੀ ਨੇ ਮੌਜੂਦਾ ਪੁਸਤਕ ਵਿਚ ਅਜਿਹੀਆਂ ਹੀ ਉਸਾਰੀਆਂ ਦਾ ਚਿੱਤਰਣ ਕੀਤਾ ਹੈ:

ਕਬਰਾਂ ਦੇ ਵਿਚ ਸੋਂ ਕੇ ਵੀ
ਤੇਰੇ ਸੁਪਨੇ ਵਾਲ਼ੀ ਆਸ
ਰੂਹ ਆਪਣੀ ਦਾ ਪੋਚਾ ਲਾ ਜਾ
ਮਨ ਦੀ ਮਿੱਟੀ ਬੜੀ ਉਦਾਸ                          (ਸਫ਼ਾ-31)
 
ਆਪਣੀ ਮਾਂ ਦੀਆਂ ਪਾਈਆਂ ਲੀਹਾਂ ਤੇ ਚਲਦਿਆਂ ਹੋਇਆਂ ਸੈਂਡੀ ਨੇਂ ਜੋ ਸੰਜਮ ਅਤੇ ਸੰਵੇਦਨਸ਼ੀਤਾ ਆਪਣੇ ਅੰਦਰ ਪਰਿਪੱਕ ਕਰ ਲਈ ਹੈ ਉਸ ਦਾ ਪ੍ਰਗਟਾਅ ਉਸਦੀਆਂ ਕਵਿਤਾਵਾਂ ਵਿਚ ਆਪ ਮੁਹਾਰੇ ਫੁੱਟ ਪੈਂਦਾ ਹੈ:

ਉਹਦੇ ਲਾਰਿਆਂ ਦੇ ਆਸਰੇ 'ਚ ਰਹਿ ਹੋ ਗਿਆ
ਇੰਝ ਉਮਰਾਂ ਦਾ ਪੈਂਡਾ ਸੌਖਾ ਤਹਿ ਹੋ ਗਿਆ
……
ਤਿਤਲੀ ਦੇ ਲੂਹੇ ਜਦੋਂ ਪਰ ਸੀ ਮੈਂ ਦੇਖੇ
ਕਾਗ਼ਜ਼ਾਂ ਦੇ ਫੁੱਲਾਂ ਤੋਂ ਵੀ ਭੈਅ ਹੋ ਗਿਆ               (ਸਫ਼ਾ-47)

ਕਵਿਤਰੀ ਭਾਵੇਂ ਓਨਟਾਰਿਓ ਰੀਅਲ ਐਸਟੇਟ ਕਾਲਿਜ, ਓਨਟਾਰਿਓ (ਕੈਨੇਡਾ) ਵਿਖੇ ਪੜ੍ਹੀ ਹੈ ਅਤੇ ਓਨਟਾਰਿਓ ਦੀ ਹੀ ਵਸਨੀਕ ਹੈ ਪਰ ਉਸਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਅੰਦਰ ਧੁਰ ਤੀਕ ਖੁਭੀਆਂ ਹੋਈਆਂ ਹਨ। ਸੈਂਡੀ ਦੀਆਂ ਸੁਰੀਲੀਆਂ ਕਵਿਤਾਵਾਂ ਵਿਚ ਸੰਗੀਤ ਦੀਆਂ ਧੁਨਾਂ ਵੀ ਸੁਣਨ ਨੂੰ ਮਿਲਦੀਆਂ ਹਨ। ਉਹ ਕੁਦਰਤੀ ਸੰਗੀਤ ਤੋਂ ਬਹੁਤ ਪ੍ਰਭਾਵਿਤ ਹੈ, ਖ਼ਾਸਕਰ ਕੋਇਲ ਦੀ ਕੂਕ ਤੋਂ:

ਬੰਸਰੀ ਜਿਹੀ ਹਸੀਨ, ਕੋਇਲ ਦੀ ਕੂਕ ਜਿਹੀ ਸੁਖਾਂਤ ਹੁੰਦੀ
ਕਿਹਨੂੰ ਸ਼ਿਕਨ ਸੀ ਬੋਲਾਂ ਦੀ ਜੇ ਚੁੱਪ ਸ਼ਾਂਤ ਹੁੰਦੀ      (ਸਫ਼ਾ-50)
(ਅਤੇ)
ਇੱਕ ਕੋਇਲ ਮਨ ਦੇ ਖੰਡਰੀਂ ਗਾਉਣਾ ਚਾਹੁੰਦੀ ਹੈ
ਹਾਏ ਕੋਈ ਤਮੰਨਾ ਮੁੜ ਕੇ ਆਉਣਾ ਚਾਹੁੰਦੀ ਹੈ        (ਸਫ਼ਾ-61)

ਸੈਂਡੀ ਨੇਂ ਆਪਣੀ ਇਸ ਪੁਸਤਕ ਲਈ ਨਾ ਸਿਰਫ ਕਵਰ ਫੋਟੋ ਵੀ ਆਪਣੀ ਚਿੱਤਰਕਾਰੀ ਨਾਲ ਤਿਆਰ ਕੀਤੀ ਹੈ ਬਲਕਿ ਪੁਸਤਕ ਨੂੰ ਅੰਦਰੋਂ ਵੀ ਆਪਣੀਆਂ ਚਿੱਤਰੀਆਂ 19 ਖ਼ੁਬਸੂਰਤ ਤਸਵੀਰਾਂ ਨਾਲ ਸ਼ਿੰਗਾਰਿਆ ਹੈ। ਉਸਦੀਆਂ ਕਵਿਤਾਵਾਂ ਵਿਚ ਉਸਦਾ ਚਿੱਤਰਕਾਰ ਸੁਭਾਅ ਆਪ ਮੁਹਾਰੇ ਹੀ ਝਲਕਦਾ ਹੈ:

ਕੈਨਵਸ ਕਿੰਝ ਰੰਗਾ ਨੂੰ ਬਾਹਾਂ ਵਿੱਚ ਲੈ ਰਹੀ ਹੈ
ਫ਼ੁੱਲਾਂ ਦੀ ਮੂਰਤ ਮੁਸਕਾ ਕੇ ਕੁਝ ਕਹਿ ਰਹੀ ਹੈ        (ਸਫ਼ਾ-74)
(ਜਾਂ)
ਝੁੰਡ ਤਿਤਲੀਆਂ ਦਾ ਆ ਜਾਵੇ ਰੋਜ਼ ਬੈਠਣ
ਮੇਰੀ ਕੈਨਵਸ ਦੇ ਫੁੱਲਾਂ ਦਾ  ਦਿਲਕਸ਼ ਅੰਦਾਜ਼ ਹੈ      (ਸਫ਼ਾ-83)
(ਅਤੇ)
ਪਿਆਰ ਦੀ ਕੈਨਵਸ 'ਤੇ ਲਾਈ ਸੀ ਰੰਗਾਂ ਦੀ ਉਡਾਰੀ
ਤੇਰੀ ਛੂਹ ਦੇ ਖੰਭਾਂ ਦਾ ਸੋਹਣਿਆ ਖ਼ੁਮਾਰ ਨਾਲ ਸੀ    (ਸਫ਼ਾ-98)


ਲਗਭਗ ਸਾਰੇ ਹੀ ਧਰਮਾਂ ਅਤੇ ਕੌਮਾ ਨਾਲ ਸਬੰਧਿਤ ਸੂਫ਼ੀਆਨਾ ਸਾਹਿਤਕਾਰਾਂ ਨੇਂ ਇਸ਼ਕ ਨੂੰ ਰੱਬ ਦੇ ਬਰਾਬਰ ਜਾਂ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ ਹੈ। ਹਿੰਦੀ, ਉਰਦੂ ਅਤੇ ਪੰਜਾਬੀ ਦੇ ਅਜਿਹੇ ਹੀ ਸਾਹਿਤਕਾਰਾਂ ਦੀ ਤਰਜ਼ ਉੱਪਰ ਠੁਮਕਦੀ ਸੈਂਡੀ ਨੇਂ ਵੀ ਸੂਫ਼ੀਆਨਾ ਕਲਾਮ ਬਾ-ਖ਼ੂਬ ਰਚਿਆ ਹੈ:

ਪਹੁ ਫੁਟਾਲੇ ਪਲਕ ਉੱਠੀ ਇਸ਼ਕੜੇ ਦਿੱਤੀ ਬਾਂਗ
ਲੋਕੀਂ ਮੰਦਿਰ ਮਸੀਤੇ ਜਾਵਣ ਸਾਨੂੰ ਪੀਆ ਮਿਲਣ ਦੀ ਤਾਂਘ
……
ਤੇਰੇ ਵਿੱਚੋਂ ਹੀ ਮੈਂ ਉਪਜਾਂ ਤੇਰੇ ਵਿਚ ਮਰ ਜਾਣਾ
ਕਾਹੇ ਤੈਨੂੰ ਦਰ ਦਰ ਢੂੰਡਾਂ ਕਿਉਂ ਨਾ ਰਮਜ਼ ਪਛਾਣਾ…
……
ਸੋਨੇ ਦੇ ਮੈਂ ਮਹਿਲ ਉਸਾਰਾਂ ਤੇ ਚਾਂਦੀ ਦੀਆਂ ਸੜ੍ਹਕਾਂ
ਚਾਰ ਮੋਢੇ ਤੇ ਗਜ਼ ਕੂ ਧਰਤੀ ਫ਼ੋਕੀਆਂ ਮਾਰਾਂ ਬੜ੍ਹਕਾਂ   (ਸਫ਼ੇ-102-103)

ਆਪਣੀ ਮਾਂ ਤੋਂ ਵਿਰਾਸਤ ਵਿਚ ਹਾਸਿਲ ਕੀਤੀ ਪ੍ਰੇਮ ਭਾਵਨਾ ਦੇ ਨਾਲ-ਨਾਲ ਸੈਂਡੀ ਨੇਂ ਸੰਤੁਸ਼ਟੀ ਅਤੇ ਪੂਰਣਤਾ ਦੇ ਅਹਿਸਾਸ ਜਿਹੇ ਗੁਣਾ ਨੂੰ ਵੀ ਆਪਣੇ ਸੁਭਾਅ ਤੋਂ ਇਲਾਵਾ ਆਪਣੇ ਕਾਵਿ ਵਿਚ ਵੀ ਸ਼ੁਮਾਰ ਕਰ ਲਿਆ ਹੈ:

ਉਹ ਗੁੰਚਾ ਦੀਵਿਆਂ ਦਾ
ਮੈਨੂੰ ਭੰਵਰੇ ਵਰਗਾ ਰੋਗ
ਦਿਲਬਰ ਹੱਥੋਂ ਅੰਤ ਏ
ਕਾਹਦਾ ਕਰਨਾ ਸੋਗ                                  (ਸਫ਼ਾ-91 ਅਤੇ 104)
 
ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, (ਪੰਜਾਬ, ਭਾਰਤ) ਰਾਹੀਂ ਪ੍ਰਕਾਸ਼ਿਤ ਇਸ ਕਿਤਾਬ ਦਾ ਮੁੱਖ ਬੰਧ ਪੰਜਾਬੀ ਦੇ ਨਾਮਵਰ ਅਤੇ ਸੂਰੀਲੇ ਕਵੀ ਸੁਰਜੀਤ ਪਾਤਰ ਹੋਰਾਂ ਵੱਲੋਂ ਲਿਖਿਆ ਹੈ ਜੋ ਇਸ ਪੁਸਤਕ ਲਈ ਆਪਣੇ ਆਪ ਵਿਚ ਇਕ ਅਲੰਕਾਰ ਹੈ। ਸੈਂਡੀ ਗਿੱਲ ਨੇ 104 ਸਫ਼ਿਆਂ ਵਾਲੀ, ਆਪਣੀਆਂ ਹੀ ਚਿੱਤਰਕਾਰੀਆਂ ਨਾਲ ਸ਼ਿੰਗਾਰੀ ਇਹ ਪਲ੍ਹੇਠੀ ਕਿਤਾਬ ਆਪਣੀ ਮਾਂ ਸ੍ਰੀਮਤੀ ਸੁਰਿੰਦਰ ਕੌਰ ਗਿੱਲ ਨੂੰ ਹੀ ਸਮਰਪਿਤ ਕੀਤੀ ਹੈ। ਹਰ ਉਹ ਸ਼ਖ਼ਸ ਜੋ ਆਪਣੀ ਮਾਂ ਅਤੇ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਦਾ ਹੈ ਉਹ ਅਰਥ ਭਰਪੂਰ ਕਵਿਤਾਵਾਂ ਨਾਲ ਜੜੀ ਅਤੇ ਖ਼ੂਬਸੂਰਤ ਚਿੱਤਰਕਾਰੀ ਨਾਲ ਸ਼ਿੰਗਾਰੀ ਇਸ ਕਿਤਾਬ ਨੂੰ ਜ਼ਰੂਰ ਪੜ੍ਹੇ ਅਤੇ ਨਿਹਾਰੇ। ਪਾਠਕ ਆਪਣੀਆਂ ਉਸਾਰੂ ਪ੍ਰਤਿਕਿਰਿਆਵਾਂ ਕਵਿਤਰੀ ਨੂੰ ਉਸਦੇ ਈ.ਮੇਲ ਪਤੇ sandygill2015@yahoo.ca 'ਤੇ ਭੇਜਣ ਜੋ ਕਿ ਭਵਿੱਖਤ ਸੰਭਾਵਨਾਵਾਂ ਹਿਤੁ ਲਾਹੇਵੰਦ ਸਾਬਿਤ ਹੋ ਨਿਬੜਨਗੀਆਂ।


ਸੁਨੀਲ ਕੁਮਾਰ 'ਨੀਲ'
ਸੰਗਰੂਰ, ਪੰਜਾਬ, ਭਾਰਤ
+91-94184-70707