Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Sunday, 28 September 2014

ਵ੍ਹੇਲ ਮੱਛੀਆਂ (Whale Machhiyaan)



ਵ੍ਹੇਲ ਮੱਛੀਆਂ

ਇਨਸਾਫ਼ ਦੇ ਸਮੁੰਦਰ ਵਿਚ ਤਰਦੀਆਂ
ਕਾਲੀਆਂ ਚਿੱਟੀਆਂ
ਵ੍ਹੇਲ ਮੱਛੀਆਂ
ਅਣਥੱਕ ਮੁਸ਼ੱਕਤ ਕਰਦੀਆਂ
ਕਦੀਂ ਪਾਣੀ ਦੀਆਂ ਧਾਰਾਵਾਂ ਨਾਲ ਜੂਝਦੀਆਂ
ਅਤੇ ਕਦੀਂ
ਸੋਧਾਂ ਵਰਗੀਆਂ ਛੱਲਾਂ ਨਾਲ ਅਟਖੇਲੀਆਂ ਕਰਦੀਆਂ
ਸਮੁੰਦਰ ਦੀ ਤਲੀ 'ਤੇ ਕੁਦਰਤੀਂ ਛਪੀਆਂ
ਕਾਨੂੰਨੀ ਕਿਤਾਬਾਂ ਨੂੰ ਪੜ੍ਹਨ ਲਈ
ਵਾਰੋ ਵਾਰ ਚੁੱਭੀਆਂ ਲਾਉਂਦੀਆਂ
ਰਾਤੀਂ ਚਿਰਕੇ ਤੀਕ ਜਾਗਦੀਆਂ
ਅਤੇ ਭਲਕੇ ਸੁੱਚੇ ਵੇਲੇ ਜਾਗਦੀਆਂ
ਤੱਥਾਂ ਨੂੰ ਪੜ੍ਹਚੌਲਦੀਆਂ
ਸਬੂਤਾਂ ਨੂੰ ਇਕੱਤਰ ਕਰਦੀਆਂ
ਲੰਮੇਰੀਆਂ ਚੁੱਭੀਆਂ ਤੋਂ ਬਾਅਦ
ਇਨਸਾਫ਼ ਦੇ ਸਮੁੰਦਰ ਉੱਪਰ ਪੁੱਜ ਕੇ
ਵਾਰੋ ਵਾਰ ਫੁੰਕਾਰਦੀਆਂ
ਸਾਹਾਂ ਦੀਆਂ ਹਵਾਵਾਂ ਨਾਲ
ਪਾਣੀ ਦੇ ਫੱਵਾਰੇ ਬਣਾਉਂਦੀਆਂ
ਅਤੇ ਉਨ੍ਹਾ ਫੱਵਾਰਿਆਂ ਰਾਹੀਂ
ਆਪੋ ਆਪਣੀਆਂ ਦਲੀਲਾਂ ਪੇਸ਼ ਕਰਦੀਆਂ
ਪੇਸ਼ੇਵਰ ਕਲਾ ਨਾਲ ਭਰਪੂਰ
ਅਤੇ ਸਲੀਕੇ ਨਾਲ ਮਾਰੀਆਂ
ਆਪੋ ਆਪਣੀਆਂ ਤਿੱਖ਼ੀਆਂ ਚੀਕਾਂ ਨੂੰ
ਸਹੀ ਜਤਲਾਉਂਦੀਆਂ
ਅਤੇ ਇਨਸਾਫ਼ ਦੇ ਸਮੁੰਦਰ ਨੂੰ
ਆਪੋ ਆਪਣੇ ਮੁਵੱਕਿਲ ਦੇ ਹੱਕ ਵਿਚ
ਫੈਸਲੇ ਸੁਣਾਉਣ ਲਈ ਉਕਸਾਉਂਦੀਆਂ
ਅਤੇ ਪੂਰਾ ਜ਼ੋਰ ਲਾਉਣ ਮਗ਼ਰੋਂ
ਇਨਸਾਫ਼ ਦੇ ਸਮੁੰਦਰ ਦੇ
ਠਹਿਰਾਵ ਭਰੇ ਫੈਸਲਿਆਂ ਦਾ
ਇੰਤਜ਼ਾਰ ਕਰਦੀਆਂ……
……
ਫੈਸਲੇ ਸੁਣਨ ਮਗਰੋਂ
ਕੁਝ ਜਿੱਤ ਦੀ ਖ਼ੁਸ਼ੀ ਮਨਾਉਂਦੀਆਂ
ਅਤੇ ਕੁਝ ਹਾਰਨ ਮਗ਼ਰੋਂ
ਇਨਸਾਫ਼ ਦੇ ਮਹਾਂ-ਸਮੁੰਦਰ ਵੱਲ ਦਾ ਰੁਖ ਕਰਦੀਆਂ
ਇਨਸਾਫ਼ ਦੇ ਸਮੁੰਦਰ ਵਿਚ ਤਰਦੀਆਂ
ਕਾਲੀਆਂ ਚਿੱਟੀਆਂ
ਵ੍ਹੇਲ ਮੱਛੀਆਂ ।


'
ਨੀਲ' (23 ਸਤੰਬਰ, 2014; ਦੁਪਹਿਰ ਵੇਲੇ)

Saturday, 27 September 2014

Kaaghaz Kalam Malham

 " नील " जी एक आशीर्वाद ।।।

~~~~~~~~~~~~~~~~~सैली बलविंदर ।।।



ਜੇ ਤੂੰ ਕਾਗ਼ਜ਼ ਦੀ ਹਿੱਕ 'ਚ ਧਰੇਂਗਾ ਕਲਮ

ਤਾਂ ਤੂੰ ਚਾਹਤ ਜ਼ਖ਼ਮ 'ਚ ਭਰੇਂਗਾ ਮਲ੍ਹਮ

~~~~~~~~~~~~~~~~~~~~~~~~~~~'ਨੀਲ'




ਵੱਡੇ ਵੀਰ ਸ੍ਰੀ ਸੈਲੀ ਬਲਵਿੰਦਰ ਜੀ ਦਾ ਆਸ਼ੀਰਵਾਦ ਸਿਰ-ਮੱਥੇ।

ਉਨ੍ਹਾ ਦੀ ਅਸੀਸ ਹੀ ਮੇਰੀ ਤਰੱਕੀ ਦੀ ਰਾਹ ਹੈ।

ਉਨ੍ਹਾ ਦੀ ਅਸੀਸ ਬੜੀ ਵੱਡੀ ਹੈ ਅਤੇ ਮੇਰਾ ਸ਼ੁਕਰੀਆ ਲਫ਼ਜ਼ ਬਹੁਤ ਛੋਟਾ ਹੈ।

~~~~~~~~~~~~~~~~~~~~~~~~~~~~~~~~~~~~~~~~~~~~~~~~~'ਨੀਲ'





Friday, 12 September 2014

Hindi Ke Naam Par

          हिन्दी के नाम पर
    मेरा कलाम मर रही हिन्दी के नाम पर
    मेरा सलाम मर रही हिन्दी के नाम पर

    मेरे हृदय से पूछिए मेरे विचार को
    मेरा प्रणाम मर रही हिन्दी के नाम पर
    
            करते हैं याद हर बरस दिन्दी दिवस पे हम
            ये इन्तज़ाम मर रही हिन्दी के नाम पर

             हर रोज़ एक पृष्ठ भर लिखना ऐ देस्तो
             ये त्राहिमाम मर रही हिन्दी के नाम पर

                     दण्डित हो वो सन्तान जो मॉं को ही भुलाए
                     ये साम दाम मर रही हिन्दी के नाम पर

‘नील’
दूरभाषः 09418470707

Saturday, 30 August 2014

Sign of Teacher-Student Trend : Teachers' Day

ਗੁਰੂ-ਸ਼ਿੱਸ਼ ਪਰੰਪਰਾ ਦਾ ਪ੍ਰਤੀਕ : ਅਧਿਆਪਕ ਦਿਵਸ

ਗੁਰੁ-ਸ਼ਿੱਸ਼ ਅਰਥਾਤ ਅਧਿਆਪਕ-ਵਿਦਿਆਰਥੀ ਦੀ ਪਰੰਪਰਾ ਸਤਿਯੁਗ ਤੋਂ ਹੀ ਚਲੀ ਆਉਂਦੀ ਹੈ ਜਿਸ ਮੁਤਾਬਿਕ ਅਧਿਆਪਕ ਅਰਥਾਤ ਗੁਰੂ ਨੂੰ ਇਕ ਉੱਚਾ ਸਥਾਨ ਦਿੱਤਾ ਗਿਆ ਹੈ ਜੋ ਆਪਣੇ ਸੱਚੇ, ਸੁੱਚੇ ਅਤੇ ਸਪਰਪਿਤ ਸ਼ਿੱਸ਼ ਅਰਥਾਤ ਵਿਦਿਆਰਥੀ ਨੂੰ ਆਪਣੀ ਸਾਰੀ ਅਰਜਿਤ ਵਿੱਦਿਆ ਪ੍ਰਦਾਨ ਕਰਕੇ ਉਸਨੂੰ ਅਜਿਹਾ ਨਿਪੁੰਨ ਵਿਅਕਤੀ ਬਣਾ ਦਿੰਦਾ ਹੈ ਜੋ ਅੱਗੇ ਚੱਲ ਕੇ ਗੁਰੁ ਤੋਂ ਪ੍ਰਾਪਤ ਕੀਤੀ ਆਪਣੀ ਵਿਦਿਆ ਨੂੰ ਲੋਕ ਭਲਾਈ ਦੇ ਕੰਮਾ ਵਿਚ ਲਾ ਕੇ ਨਾ ਕੇਵਲ ਆਪਣੇ ਮਾਪਿਆਂ ਦਾ ਨਾਂ ਉੱਚਾ ਚੁੱਕਦਾ ਹੈ ਬਲਕਿ ਆਪਣੇ ਗੁਰੂ ਨੂੰ ਵੀ ਹੋਰ ਵਧੇਰੇ ਮਾਣ ਹਾਸਿਲ ਕਰਵਾਉਂਦਾ ਹੈ। ਇਸ ਤਰਾਂ ਅਧਿਆਪਕ ਅਤੇ ਵਿਦਿਆਰਥੀ ਦਾ ਇਹ ਕੱਚੇ ਧਾਗੇ ਨਾਲ ਬੱਝਾ ਰਿਸ਼ਤਾ ਇੰਨਾ ਗੂੜਾ ਹੋ ਨਿਬੜਦਾ ਹੈ ਕਿ ਅਧਿਆਪਕ ਆਪਣੇ ਹੋਨਹਾਰ ਵਿਦਿਆਰਥੀਆਂ ਦੀਆਂ ਸਿਫ਼ਤਾਂ ਕਰਦਿਆਂ ਨਹੀਂ ਥੱਕਦੇ। ਵਿਦਿਆਰਥੀਆਂ ਦਿਆਂ ਮਨਾਂ ਉਪਰ ਵੀ ਆਪਣੇ ਅਧਿਆਪਕਾਂ ਦੇ ਉਸਾਰੂ ਦ੍ਰਿਸ਼ਟਾਂਤਾਂ ਦੀ ਛਾਪ ਸੰਪੂਰਨ ਜੀਵਨ ਤੀਕ ਰਹਿੰਦੀ ਹੈ ਜੋ ਉਨ੍ਹਾ ਨੂੰ ਚੰਗੇ ਨਾਗਰਿਕ ਬਣਨ ਵਿਚ ਮਦਦ ਕਰਦੀ ਹੈ।
ਉੰਝ ਤਾਂ ਹਮੇਸ਼ਾਂ ਤੋਂ ਹੀ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਬਣਦਾ ਸਤਿਕਾਰ ਦਿੰਦੇ ਆਏ ਹਨ ਪਰ ਸਾਰਵਜਨਿਕ, ਸਾਮੂਹਿਕ ਅਤੇ ਵੈਸ਼ਵਿਕ ਪੱਧਰ ਤੇ ਅਧਿਆਪਕਾਂ ਨੂੰ ਚੇਤੇ ਕਰਨ ਅਤੇ ਸਨਮਾਨਿਤ ਕਰਨ ਦੇ ਮਕਸਦ ਦੀ ਚਟਕ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਵਰਗਾਂ ਨੂੰ ਵੀਹਵੀਂ ਸਦੀ ਵਿਚ ਲੱਗੀ। ਬੁਲਗੇਰੀਆ, ਕੈਨੇਡਾ, ਪਾਕਿਸਤਾਨ ਅਤੇ ਰਸ਼ੀਆ ਸਣੇ 19 ਦੇਸ਼ਾਂ ਨੇਂ ਸਾਂਝੇ ਤੌਰ ਤੇ 5 ਅਕਤੂਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਮੋਰਾਕੋ, ਅਲਜੀਰੀਆਂ, ਸੰਯੁਕਤ ਅਰਬ ਅਮਿਰਾਤ, ਟਿਉਨੀਸ਼ੀਆ, ਲੀਬੀਆਂ ਅਤੇ ਇਜਿਪਟ ਸਣੇ 11 ਦੇਸ਼ਾਂ ਨੇਂ 28 ਫਰਵਰੀ ਨੂੰ ਅਧਿਆਪਕ ਦਿਵਸ ਵਜੋਂ ਚੁਣਿਆ।
ਵਿਸ਼ਵ ਭਰ ਵਿਚ ਆਪਣੀ ਅਦੁੱਤੀ ਪਰੰਪਰਾ ਅਤੇ ਵਿਹਾਰ ਕਾਰਣ ਮਸ਼ਹੂਰ, ਵਿਸ਼ਵ ਦੇ ਸੱਭ ਤੋਂ ਵੱਡੇ ਗਣਤੰਤਰ ਸਾਡੇ ਦੇਸ਼ ਭਾਰਤ ਵੱਲੋਂ ਵੀ ਅਧਿਆਪਕ ਦਿਵਸ ਲਈ ਮਿਤੀ ਤੈਅ ਕੀਤੀ ਗਈ ਪਰ ਇਸ ਸਬੰਧ ਵਿਚ ਭੇਡ-ਚਾਲ ਵਾਲੀ ਪ੍ਰਵਿਰਤੀ ਨਾ ਅਪਣਾ ਕੇ ਆਪਣੇ ਸਦੀਆਂ ਪੁਰਾਣੇ ਪਰੰਪਰਾਗਤ ਤਰੀਕਿਆਂ ਨੂੰ ਦੁਹਰਾਉੰਦਿਆਂ ਹੋਇਆਂ ਉੱਚ ਵਿਦਿਆਵਾਂ ਪ੍ਰਾਪਤ, ਅਨੇਕ ਗੁਣਾ ਦੇ ਮਾਲਕ ਅਤੇ ਬੇ-ਹਦ ਸੂਝਵਾਨ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਮਾਣਯੋਗ ਸ੍ਰੀ (ਡਾਕਟਰ) ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਅਰਥਾਤ 05 ਸਿਤੰਬਰ (1888) ਨੂੰ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਚੁਣਿਆ ਗਿਆ। ਇਹ ਇਸ ਲਈ ਨਹੀਂ ਸੀ ਚੁਣਿਆ ਗਿਆ ਕਿ ਹਰ ਵਰ੍ਹੇ ਉਨ੍ਹਾ ਦਾ ਜਨਮਦਿਨ ਮਨਾਇਆ ਜਾ ਸਕੇ ਬਲਕਿ ਉਨ੍ਹਾ ਦੀਆਂ ਉੱਚ ਵਿਦਿਅਕ ਯੋਗਤਾਵਾਂ ਨੂੰ ਅਤੇ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਗਈ ਉਨ੍ਹਾ ਦੀ ਸੇਵਾ ਨੂੰ ਚੇਤੇ ਰੱਖਣ ਲਈ ਚੁਣਿਆ ਗਿਆ। ਇਸ ਤਰ੍ਹਾਂ ਭਾਰਤ ਵਿਚ ਪਹਿਲਾ ਅਧਿਆਪਕ ਦਿਵਸ 05 ਸਿਤੰਬਰ, 1962 ਨੂੰ ਮਨਾਇਆ ਗਿਆ ਅਤੇ ਇਹ ਪਰੰਪਰਾ ਹਰ ਸਾਲ ਨਿਭਾਈ ਜਾ ਰਹੀ ਹੈ। ਇਸ ਦਿਨ ਅਨੇਕ ਸੁਚੱਜੇ ਅਤੇ ਸਮਰਪਿਤ ਅਧਿਆਪਕਾਂ ਨੂੰ ਉਨ੍ਹਾ ਦੇ ਸ਼ਲਾਘਾਯੋਗ ਕਾਰਜਾਂ ਅਤੇ ਸੇਵਾਵਾਂ ਲਈ ਅਲਗ-ਅਲਗ ਸਮਾਗਮਾਂ ਦੌਰਾਨ ਸਨਮਾਨਿਤ ਕੀਤਾ ਜਾਂਦਾ ਹੈ।
ਬਦਲਾਅ ਜੀਵਨ ਦਾ ਇਕ ਅਨਿੱਖਣਵਾਂ ਅੰਗ ਹੈ ਅਤੇ ਇਹ ਨਿਰੰਤਰ ਜਾਰੀ ਹੈ। ਸਿਖਿਆ ਪ੍ਰਣਾਲੀ ਵਿਚ ਵੀ ਸਮੇ ਨਾਲ ਅਨੇਕ ਬਦਲਾਅ ਆਏ ਹਨ। ਇਕ ਸਮਾ ਉਹ ਸੀ ਜਦੋਂ ਮਾਂ-ਬਾਪ ਆਪਣਿਆਂ ਬੱਚਿਆਂ ਨੂੰ ਅਧਿਆਪਕ ਕੋਲ ਸੋਂਪ ਦਿੰਦੇ ਸਨ ਅਤੇ ਵਿਦਿਆਰਥੀ ਆਪਣੇ ਅਧਿਆਪਕ ਨੂੰ ਪਿਤਾ ਸਮਾਨ ਮੰਨ ਕੇ ਉਨ੍ਹਾ ਦੇ ਹੀ ਘਰੀਂ ਰਹਿੰਦੇ ਸਨ ਜਿੱਥੇ ਉਹ ਆਪਣੇ ਅਧਿਆਪਕ ਦੇ ਹਰ ਆਦੇਸ਼ ਦਾ ਪਾਲਨ ਕਰਦੇ ਹੋਇਆਂ ਸੰਸਾਰਿਕ ਸਿੱਖਿਆ ਹਾਸਿਲ ਕਰਦੇ ਸਨ ਅਤੇ ਨਾਲ ਹੀ ਆਪਣੇ ਅਧਿਆਪਕ ਦੀ ਧਰਮ ਪਤਨੀ ਨੂੰ ਆਪਣੀ ਮਾਂ ਵਾਂਗ ਸਮਝਦੇ ਸਨ ਜੋ ਵਿਦਿਆਰਥੀਆਂ ਨੂੰ ਪਰਿਵਾਰਿਕ ਸਿੱਖਅਵਾਂ ਪ੍ਰਦਾਨ ਕਰਦੀ ਸੀ। ਸਿੱਖਆ ਪ੍ਰਾਪਤੀ ਦੀ ਇਸ ਅਵਸਥਾ ਦੌਰਾਨ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜਿੰਝ ਮਰਜੀ ਰੱਖੇ, ਉਨ੍ਹਾ ਦੇ ਮਾਪੇ ਕੋਈ ਕਿੰਤੂ-ਪ੍ਰੰਤੂ ਨਹੀਂ ਸਨ ਕਰਦੇ। ਪਰ ਹੁਣ ਸਮਾ ਬਦਲ ਚੁੱਕਿਆ ਹੈ। ਬੇਸ਼ਕ ਸਾਰੇ ਅਧਿਆਪਕ ਜਾਂ ਸਾਰੇ ਵਿਦਿਆਰਥੀ ਮਾੜੇ ਨਹੀਂ ਹੁੰਦੇ ਪਰ ਸਮੇ ਨਾਲ ਕਈ ਅਪਵਾਦ ਵੀ ਪੈਦਾ ਹੋ ਚੁੱਕੇ ਹਨ। ਅੱਜ ਕਈ ਜਗ੍ਹਾਂ ਚੇਲੇ ਸਾਜ ਵਜਾਉਂਦੇ ਹਨ ਅਤੇ ਗੁਰੂਆਂ ਨੂੰ ਨਚਾਉਂਦੇ ਹਨ। ਵਿਦਿਆਰਥੀ ਆਪਣੇ ਘਰੀਂ ਬੈਠਦੇ ਹਨ ਅਤੇ ਅਧਿਆਪਕ ਉਨ੍ਹਾ ਨੂੰ ਪੜ੍ਹਾਉਣ ਉਨ੍ਹਾ ਦੇ ਘਰੀਂ ਜਾਂਦੇ ਹਨ। ਕਿਸੇ ਧਨਾਢ ਵਿਦਿਆਰਥੀ ਦੀ ਕਿਸੇ ਗ਼ਲਤੀ ਲਈ ਰੋਕ-ਟੋਕ ਕਰਨਾ ਕਿਸੇ ਸਾਦੇ ਅਧਿਆਪਕ ਨੂੰ ਉਸ ਵੇਲੇ ਮਹਿੰਗਾ ਪੈ ਜਾਂਦਾ ਹੈ ਜਦੋਂ ਉਸਦੀਆਂ ਤਸਵੀਰਾਂ ਟੈਲੀਵਿਜ਼ਨ ਉਪਰ ਚਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਮਾਮਲਿਆਂ ਵਿਚ ਹੁਣ ਵਿਦਿਆ ਵਿਹਾਰ ਨਾ ਰਹਿ ਕੇ ਵਿਉਪਾਰ ਬਣ ਗਈ ਹੈ। ਰਾਜਹੰਸ ਵਿਚ ਇਕ ਗੁਣ ਹੁੰਦਾ ਹੈ ਕਿ ਉਹ ਦੁੱਧ ਅਤੇ ਪਾਣੀ ਦੇ ਮਿਸ਼ਰਣ ਵਿਚੋਂ ਦੁੱਧ ਨੂੰ ਨਿਤਾਰ ਕੇ ਪੀ ਲੈਂਦਾ ਹੈ ਅਤੇ ਪਾਣੀ ਛੱਡ ਦਿੰਦਾ ਹੈ। ਆਓ! ਅਸੀਂ ਵੀ ਅਪਵਾਦਾਂ ਨੂੰ ਵਿਸਾਰ ਕੇ ਉਨ੍ਹਾ ਮਿਹਨਤਕਸ਼ ਅਤੇ ਗੁਣੀ ਅਧਿਆਪਕਾਂ ਨੂੰ ਸਤਿਕਾਰ ਭਰਿਆ ਨਮਨ ਕਰੀਏ ਜੋ ਅਣਥੱਕ ਮਿਹਨਤ ਕਰਕੇ ਆਪਣੇ ਵਿਦਿਆਰਥੀਆਂ ਨੂੰ ਖਰੇ-ਸੋਨੇ ਵਰਗਾ ਬਨਾਉਣ ਵਿਚ ਕੋਈ ਕੂਣ-ਕਸਰ ਨਹੀਂ ਛੱਡਦੇ।

'ਨੀਲ'
094184-70707