Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Monday, 25 August 2014

Mother Teresa: The Mother of Helpless and Sick

ਬੇ-ਸਹਾਰਾ ਅਤੇ ਰੋਗੀਆਂ ਦੀ ਮਾਂ : ਮਦਰ ਟੇਰੇਸਾ
 (ਜਨਮ ਦਿਵਸ 'ਤੇ ਵਿਸੇਸ਼)
ਅਠਾਰਾਂ ਵਰ੍ਹਿਆਂ ਦੀ ਨਿੱਕੀ ਉਮਰੇ ਅਗਨੇਸ ਗੋਂਝਾ ਬੋਜਾਝਿਊ (Agnes Gonxha Bojaxhiu) ਨਾਮ ਦੀ ਇਕ ਕੁੜੀ ਲੋੜੀਂਦੀ ਦੀਕਸ਼ਾ ਹਾਸਿਲ ਕਰਕੇ ਸਿਸਟਰ ਬਣੀ ਅਤੇ ਸਿਸਟਰ ਟੇਰੇਸਾ (Sister Teresa) ਅਖਵਾਈ। ਮੇਸੇਡੋਨੀਆ ਗਣਰਾਜ (Republic of Macedonia) ਦੀ ਰਾਜਧਾਨੀ ਸਕੋਪਜੇ (Skopje) 'ਚ ਪਿਤਾ ਨਿਕੋਲਾ ਬੋਜਾਝਿਊ ਅਤੇ ਮਾਤਾ ਦ੍ਰਾਨਾ ਬੋਜਾਝਿਊ ਦੇ ਘਰੀਂ ਮਿਤੀ 26 ਅਗਸਤ 1910 ਨੂੰ ਜਨਮੀ ਅਗਨੇਸਾ ਗੋਂਝਾ ਆਪਣੇ ਪੰਜ ਭਰਾ ਭੈਣਾ ਵਿੱਚੋਂ ਸੱਭ 'ਤੋਂ ਨਿੱਕੀ ਸੀ ਜਿਸਦੇ ਪਿਤਾ ਦੀ ਮੌਤ ਗੋਂਝਾ ਦੇ ਬਚਪਨ ਵੇਲੇ ਹੀ ਹੋ ਗਈ ਸੀ ਸੋ ਉਨ੍ਹਾ ਦੀ ਮਾਂ ਨੇ ਹੀ ਉਨ੍ਹਾ ਨੂੰ ਪਾਲਿਆ। ਅਲਬੇਨੀਅਨ ਭਾਸ਼ਾ ਵਿਚ ਗੋਂਝਾ ਸ਼ਬਦ ਦਾ ਅਰਥ ਹੁੰਦਾ ਹੈ ਫੁੱਲ ਦੀ ਕਲੀ। ਫੁੱਲ ਦੀ ਇਹ ਕਲੀ ਬਚਪਨ 'ਤੋਂ ਹੀ ਅਤਿਅੰਤ ਸੁੰਦਰ, ਜੀਵਨ ਭਰਪੂਰ, ਅਗਾਹਂ ਵਧੂ, ਨਿਡਰ, ਨਿਰਪੱਖ, ਹਮਦਰਦ ਅਤੇ ਵਿਗਿਆਨੀ ਸੋਚ ਦੀ ਮਾਲਕ ਸੀ ਜਿਸਨੇ ਨਿੱਕੀ ਉਮਰ ਤੋਂ ਹੀ ਗ਼ਰੀਬ ਅਤੇ ਲੋੜਵੰਦਾਂ ਦੇ ਜੀਵਨ ਵਿਚ ਹਮੇਸ਼ਾਂ ਖ਼ੁਸ਼ਬੂ ਫੈਲਾਉਣ ਦਾ ਅਦੁੱਤਾ ਕੰਮ ਕੀਤਾ। ਇਸ ਸਵਾਰਥੀ ਦੁਨੀਆਂ ਵਿਚ ਜਿੱਥੇ ਹਰ ਕੋਈ ਆਪਣੇ ਨਿਜੀ ਸਵਾਰਥਾਂ ਅਤੇ ਪਰਿਵਾਰਵਾਦ ਨੂੰ ਪ੍ਰਮੁਖਤਾ ਦਿੰਦਾ ਹੈ ਉਥੇ ਹੀ ਗੋਂਝਾ ਨੇ ਸਨ 1948 ਵਿਚ ਸਥਾਨਕ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਸਕੂਲ ਖੋਲਿਆ ਅਤੇ ਬਾਦ ਵਿਚ 'ਮਿਸ਼ਨਰੀ ਆਫ ਚੈਰਿਟੀ' ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ।ਇਸ ਸੰਸਥਾ ਨੇ ਪਿਛਲੀ ਸਦੀ ਦੇ ਅੰਤਿਮ ਵਰ੍ਹਿਆਂ ਵਿਚ ਦੁਨੀਆਂ ਦੇ ਲਗਭਗ 125 ਦੇਸ਼ਾਂ ਵਿਚ 755 ਨਿਆਸਰੀਂ-ਘਰ ਖੋਲੇ ਜਿਨ੍ਹਾ ਵਿਚ ਲਗਭਗ ਪੰਜ ਲੱਖ ਨਿਆਸਰੇ ਲੋਕਾਂ ਦੇ ਮੂੰਹ ਵਿਚ ਰੋਟੀ ਪਾਉਣ ਦੀ ਅਦੁੱਤੀ ਮਿਸਲ ਕਾਇਮ ਕੀਤੀ।ਆਪਣੇ ਘਰ, ਪਰਿਵਾਰ ਅਤੇ 'ਤੋਂ ਬਹੁਤ ਦੂਰ ਜਾ ਕੇ ਅਨਜਾਣ ਲੋੜਵੰਦਾਂ ਦੀ ਨਿਸਵਾਰਥ ਸੇਵਾ ਦਾ ਕਾਰਜ ਕੋਈ ਸੋਖਾ ਨਹੀਂ ਸੀ ਪਰ ਅਡਿਗ ਅਤੇ ਅਗਾਂਹ ਵਧੂ ਸੋਚ ਦੀ ਮਾਲਕ ਸਿਸਟਰ-ਟੇਰੇਸਾ ਨੇ ਇਸ ਕਾਰਜ ਵਿਚ ਅਨੋਖੀ ਸ਼ਾਂਤੀ ਦਾ ਅਨੁਭਵ ਕੀਤਾ।
6 ਜਨਵਰੀ 1929 ਨੂੰ ਸਿਸਟਰ ਟੇਰੇਸਾ ਤਿੰਨ ਹੋਰ ਸਿਸਟਾਂ ਨੂੰ ਨਾਲ ਲੈ ਕੇ ਅਇਰਲੈਂਡ ਤੋਂ ਇਕ ਜਹਾਜ ਰਾਹੀਂ ਕਲਕੱਤਾ (ਹੁਣ ਕੋਲਕਾਤਾ) ਦੇ ਲੋਰੇਟੋ ਕਾਨਵੇਂਟ ਪੁੱਜੀ ਜਿੱਥੇ ਉਸਨੇ ਇਕ ਸੁਚੱਜੇ ਅਤੇ ਅਨੁਸਾਸ਼ਨਿਕ ਅਧਿਆਪਕ ਵਜੋਂ ਕੰਮ ਕੀਤਾ ਜਿਸ ਸਦਕਾ ਉੱਥੋਂ ਦੇ ਵਿਦਿਆਰਥੀਆਂ ਦੀ ਚਹੇਤੀ ਅਧਿਆਪਿਕਾ ਹੋ ਨਿਬੜੀ। ਆਪਣੇ ਅਨੁਸਾਸ਼ਨਾਤਮਕ ਅਤੇ ਭਾਵਨਾਤਮਕ ਗੁਣਾ ਕਾਰਨ ਉਹ ਸਨ 1944 ਵਿਚ ਸੈਂਟ ਮੈਰੀ ਸਕੂਲ ਦੀ ਪ੍ਰਮੁੱਖ ਅਧਿਆਪਿਕਾ ਥਾਪੀ ਗਈ। ਸਮੇ ਦੀ ਲੋੜ ਨੂੰ ਵੇਖਦਿਆਂ ਹੋਇਆਂ ਉਹ ਨਰਸਿੰਗ ਦੀ ਸਿੱਖਿਆ ਲੈਣ ਲਈ ਗਈ ਅਤੇ ਸਨ 1948 ਵਿਚ ਮੁੜ ਕਲਕੱਤਾ ਵਿਖੇ ਆ ਗਈ ਅਤੇ ਤਾਲਤਲਾ ਵਿਖੇ ਜਾ ਕੇ ਗ਼ਰੀਬ ਅਤੇ ਬਜ਼ੁਰਗ ਲੋਕਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਨਾਲ ਕੰਮ ਕੀਤਾ ਜਿੱਥੇ ਉਸਨੇ ਆਪਣੇ ਹੱਥੀਂ ਮਰੀਜ਼ਾਂ ਦੇ ਜ਼ਖ਼ਮਾਂ ਨੂੰ ਸਾਫ ਕੀਤਾ, ਉਨ੍ਹਾ ਦੇ ਪੱਟੀਆਂ ਬੰਨੀਆਂ ਅਤੇ ਉਨ੍ਹਾ ਨੂੰ ਆਪਣੇ ਹੱਥੀਂ ਦਵਾ-ਦਾਰੂ ਕੀਤੀ।
ਇਸ ਤੋਂ ਮਗਰੋਂ ਸਨ 1949 ਵਿਚ ਉਸਨੇ ਗ਼ਰੀਬ, ਬੇ-ਆਸਰਾ ਅਤੇ ਬੀਮਾਰ ਲੋਕਾਂ ਦੀ ਮਦਦ ਕਰਨ ਦੇ ਟੀਚੇ ਨਾਲ 'ਮਿਸ਼ਨਰੀ ਆਫ ਚੈਰਿਟੀ' ਨਾਮਕ ਸੰਸਥਾ ਦੀ ਸਥਾਪਨਾ ਕੀਤੀ ਜਿਸਨੂੰ 7 ਅਗਸਤ 1950 ਨੂੰ ਰੋਮਨ ਕੈਥੋਲਿਕ ਗਿਰਿਜਾ-ਘਰ ਨੇ ਮਾਨਤਾ ਪ੍ਰਦਾਨ ਕੀਤੀ। ਇਸ ਘਟਨਾਂ ਤੋਂ ਬਾਦ ਹੀ ਉਸਨੇ ਪਰੰਪਰਾਗਤ ਬਸਤਰਾਂ ਨੂੰ ਤਿਆਗ ਕੇ ਨੀਲੀ ਕਿਨਾਰੀ ਵਾਲੀ ਸਫੇਦ ਸਾੜੀ ਧਾਰਨ ਕੀਤੀ ਅਤੇ ਸਮਾ ਪਾ ਕੇ 'ਨਿਰਮਲ ਹਿਰਦੇ' ਅਤੇ 'ਨਿਰਮਲ ਸ਼ਿਸ਼ੂ ਭਵਨ' ਨਾਮਕ ਆਸ਼ਰਮ ਖੋਲੇ ਜਿਨ੍ਹਾ ਵਿਚ ਉਸਨੇ ਗੰਭੀਰ ਰੋਗਾਂ ਨਾਲ ਪੀੜਿਤ ਲੋੜਵੰਦ ਬਜ਼ੁਰਗਾਂ, ਬੱਚਿਆਂ ਅਤੇ ਗ਼ਰੀਬਾਂ ਦੀ ਸੇਵਾ ਆਪ ਕੀਤੀ। ਸਮਾਜ 'ਚੋਂ ਛੇਕੇ ਹੋਇ ਵਿਅਕਤੀਆਂ ਦੀ ਸੇਵਾ ਕਰਕੇ ਉਸਨੇ ਸੇਵਾ ਭਾਵਨਾ ਦੀ ਜੋ ਮਿਸਾਲ ਕਾਇਮ ਕੀਤੀ ਉਸਦੀ ਤੁਲਨਾ ਸੰਸਾਰ ਦੇ ਕਿਸੇ ਹੋਰ ਮਨੁੱਖ ਵਿਚ ਜਾਂ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ। 
ਉਸਦੀਆਂ ਸੇਵਾਵਾਂ ਨੂੰ ਵੇਖਦਿਆਂ ਅਤੇ ਸਲਾਹੁੰਦਿਆਂ ਹੋਇਆਂ ਭਾਰਤ ਸਰਕਾਰ ਨੇ ਸਨ 1962 ਵਿਚ ਇਸ ਹੱਡ-ਮਾਸ ਦੀ ਚਲਦੀ ਫਿਰਦੀ ਸੰਸਥਾ ਰੂਪ ਇਸਤਰੀ ਨੂੰ 'ਪਦਮ-ਸ਼੍ਰੀ' ਪੁਰਸਕਾਰ ਅਤੇ ਬਾਦ ਵਿਚ ਸਨ 1980 ਵਿਚ 'ਭਾਰਤ-ਰਤਨ' ਵਰਗੇ ਸਰਵੋੱਚ ਸਨਮਾਨਾ ਦੇ ਨਾਲ ਨਵਾਜਿਆ।  ਦੁਨੀਆਂ ਭਰ ਵਿਚ ਫੈਲੇ ਮਿਸ਼ਨਰੀ ਕਾਰਜਾਂ, ਜਿਨ੍ਹਾ ਰਾਹੀਂ ਗ਼ਰੀਬ ਅਤੇ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ, ਕਰਕੇ ਸਨ 1979 ਵਿਚ 'ਨੋਬੇਲ ਸ਼ਾਂਤੀ-ਪੁਰਸਕਾਰ' ਨਾਲ ਵੀ ਸਨਮਾਨਿਤ ਕੀਤਾ ਗਿਆ। 'ਨੋਬੇਲ-ਪੁਰਸਕਾਰ' ਦੀ ਈਨਾਮ ਰਾਸ਼ੀ 1,92,000 ਅਮਰੀਕੀ ਡਾਲਰ ਵੱਡੀ ਰਕਮ ਨੂੰ ਵੀ ਉਸਨੇ ਭਾਰਤ ਦੇ ਗ਼ਰੀਬਾਂ ਦੀ ਸਹਾਇਤਾ ਲਈ ਇਕ ਫੰਡ ਵਜੋਂ ਵਰਤੋਂ ਵਿਚ ਲਿਆਂਦਾ ਜੋ ਉਸ ਦੇ ਵਿਸ਼ਾਲ ਅਤੇ ਨਿਸਵਾਰਥ ਸੇਵਾ ਨਾਲ ਭਰੇ ਹਿਰਦੇ ਦੀ ਤਸਵੀਸ ਸਾਫ-ਸਾਫ ਪੇਸ਼ ਕਰਦਾ ਹੈ।
ਸਨ 1983 ਵਿਚ ਲਗਭਗ 73 ਵਰ੍ਹਿਆਂ ਦੀ ਉਮਰ ਵਿਚ ਰੋਮ ਵਿਖੇ 'ਪੌਪ ਜਾਨ ਪਾਲ ਦੂਸਰੇ' ਨੂੰ ਮਿਲਣ ਗਇਆਂ ਇਸ ਸੇਵਾ ਦੀ ਅਣਥੱਕ ਮੂਰਤ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ। ਇਸ ਤੋਂ ਮਗਰੋਂ ਸਨ 1989 ਵਿਚ ਦੂਜੀ ਵਾਰ ਦਿਲ ਦਾ ਦੌਰਾ ਪਿਆ। ਲਗਾਤਾਰ ਡਿੱਗਦੀ ਅਤੇ ਮਾੜੀ ਹੁੰਦੀ ਜਾਂਦੀ ਸਿਹਤ ਸਦਕਾ 05 ਸਤੰਬਰ 1997 ਨੂੰ ਉਸਦਾ ਦੇਹਾਂਤ ਹੋ ਗਿਆ।
ਮਾਨਵਤਾ ਦੀ ਉਹ ਸੱਚੀ ਮੂਰਤ ਜਿਸਨੇ ਆਪਣਾ ਦੇਸ਼ ਤਿਆਗ ਕੇ ਦੂਸਰੇ ਦੇਸ਼ ਵਿਚ ਜਾ ਕੇ ਅਨਜਾਣ, ਬੇ-ਸਹਾਰਾ, ਗ਼ਰੀਬ ਅਤੇ ਬੀਮਾਰ ਲੋਕਾਂ ਦੀ ਮਦਦ ਕੀਤੀ ਅਤੇ ਆਪਣੇ ਮੱਥੇ 'ਤੇ ਅਨੇਕਾਂ ਸਨਮਾਨਾ ਦੇ ਨਾਲ-ਨਾਲ ਮਜ਼ਲੂਮ ਅਤੇ ਮਜ਼ਬੂਰ ਲੋਕਾਂ ਨੂੰ ਕਥਿਤ ਤੌਰ ਤੇ ਵਰਗਲਾ ਕੇ ਇਕ ਧਰਮ-ਵਿਸੇਸ਼ ਵਿਚ ਸ਼ਾਮਲ ਕਰਨ ਦਾ ਦੋਸ਼ ਵੀ ਸਹਿਆ ਪਰ ਆਪਣੇ ਸੱਚੇ ਅਤੇ ਸੁੱਚੇ ਕਰਮ ਤੋਂ ਪਿੱਛੇ ਨਾ ਹਟਣ ਵਾਲੀ ਉਹ ਮਹਾਨ ਸ਼ਖ਼ਸੀਅਤ ਜਿਸਦਾ ਜ਼ਿਕਰ ਉਪਰੋਕਤ ਸਤਰਾਂ ਵਿਚ ਕੀਤ ਗਿਆ ਹੈ ਓਹ ਹੀ ਸੀ ਜੋ ਬੇ-ਸਹਾਰਾ ਅਤੇ ਰੋਗੀਆਂ ਦੀ ਮਾਂ ਸੀ, ਮਦਰ ਟੇਰੇਸਾ (Mother Teresa) ਸੀ।

'ਨੀਲ'
09418470707

Sunday, 17 August 2014

Sufiana Barqat: Ustaad Barqat Sidhu Ji

ਸੂਫੀਆਨਾ ਬਰਕਤ :  ਉਸਤਾਦ ਬਰਕਤ ਸਿੱਧੂ ਜੀ

"
ਸੰਗੀਤ ਦੇ ਦਰਬਾਰ ਵਿਚ ਇਕ ਸ਼ੋਕ ਵਰ੍ਹ ਗਿਆ
ਸ਼ਾਇਦ ਫਨਕਾਰ ਅੱਜ ਇਕ ਹੋਰ ਮਰ ਗਿਆ "

"
ਪਟਿਆਲਾ-ਘਰਾਨਾ" ਸੰਗੀਤ ਦੀ ਬੇੜੀ ਦੇ ਮੌਜੂਦਾ ਦੌਰ ਦੇ ਅਹਿਮ ਮੱਲਾਹ ਮਸ਼ਹੂਰ ਸੂਫੀ ਅਤੇ ਲੋਕਗਾਇਕ ਜਨਾਬ ਬਰਕਤ ਸਿੱਧੂ ਜੀ ਹੁਣ ਸਾਡੇ ਦਰਮਿਆਨ ਨਹੀਂ ਰਹੇ। ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬਿਮਾਰੀ ਕੈਂਸਰ ਨਾਲ ਜੂਝ ਰਹੇ ਬਰਕਤ ਜੀ ਨੇਂ 16 ਅਗਸਤ, 2014 ਦਿਨ ਸ਼ਨੀਵਾਰ ਦੀ ਰਾਤ ਨੂੰ ਕਰੀਬ ਪੌਣੇ ਗਿਆਰਾਂ ਵਜੇ ਮੋਗਾ ਵਿਖੇ ਇਕ ਦੋਸਤ ਦੇ ਘਰੀਂ ਆਪਣੇ ਆਖ਼ਰੀ ਸਾਂਹ ਲਏ। ਲਗਭਗ 68 ਵਰ੍ਹਿਆਂ ਦੇ ਸਿੱਧੂ ਜੀ ਨੂੰ ਇਸ ਬਿਮਾਰੀ ਕਰਕੇ ਲੁਧਿਆਣਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹ ਜ਼ੇਰੇ-ਇਲਾਜ ਰਹੇ ਸਨ। ਉਹ ਨਾ ਸਿਰਫ ਆਪ ਗਾਉਂਦੇ ਸਨ ਬਲਕਿ ਕਈ ਹੋਰਨਾ ਨੂੰ ਇਕ ਉਸਤਾਦ ਵਜੋਂ ਸਿਖਾਉਂਦੇ ਵੀ ਸਨ। ਉਨ੍ਹਾ ਦੇ ਘੜੇ ਹੋਏ ਸ਼ਾਗਿਰਦ ਸਗੀਤ ਦੇ ਰਸਤੇ ਉਪਰ ਬੜੀ ਤੇਜੀ ਨਾਲ ਅਗਾਹੰ ਵਧ ਰਹੇ ਹਨ।
ਦਰਿਆ-ਏ-ਸਤਿਲੁਜ ਉਪਰੋਂ ਲੰਘਦੇ ਮੌਜੂਦਾ ਰਾਸ਼ਟਰੀ ਰਾਜਮਾਰਗ-71 ਦੇ ਇਰਦ-ਗਿਰਦ ਵੱਸੇ ਸ਼ਾਹਕੋਟ ਦੇ ਲਾਗਲੇ ਪਿੰਡ ਕਾਨਿਆਂ (ਜਿਲ੍ਹਾ ਜਲੰਧਰ, ਸੂਬਾ ਪੰਜਾਬ) ਵਿਚ ਦੇਸ਼ ਦੀ ਆਜ਼ਾਦੀ ਤੋਂ ਲਗਭਗ ਇਕ ਵਰ੍ਹਾ ਪਹਿਲਾਂ ਸਨ 1946 ਵਿਚ ਜਨਮੇਂ ਬਰਕਤ ਜੀ ਭਰਾ (ਕਜ਼ਿਨ) ਸਨ ਪੰਜਾਬੀ ਸੂਫੀ ਸੰਗੀਤ ਦੇ ਹੀ ਇਕ ਹੋਰ ਨਾਮਚੀਨ ਉਸਤਾਦ ਪੂਰਨ 'ਸ਼ਾਹਕੋਟੀ' ਜੀ ਦੇ। ਬਰਕਤ ਜੀ ਪੂਰੀ ਰੀਝ ਨਾਲ, ਅੰਦਰੋਂ ਹੋ ਕੇ, ਗੀਤ ਅਤੇ ਸੰਗੀਤ ਵਿਚ ਪੂਰੀ ਤਰ੍ਹਾਂ ਖੁਭ ਕੇ ਗਾਉਂਦੇ ਸਨ ਜੋ ਸੰਗੀਤ ਵਿਦਿਆ ਸਬੰਧੀ ਉਨ੍ਹਾ ਦੇ ਗਹਿਰੇ ਅਤੇ ਗੂੜ੍ਹ ਗਿਆਨ ਅਤੇ ਫਨ੍ਹ ਦਾ ਕੁਦਰਤੀ ਮੁਜ਼ਾਹਿਰਾ ਹੁੰਦਾ ਸੀ। ਉਹ ਅਕਸਰ ਬੈਠ ਕੇ ਗਾਉਂਦੇ ਸਨ ਅਤੇ ਗਾਉਣ ਵੇਲੇ ਆਪ ਵਾਜਾ (ਹਾਰਮੋਨੀਅਮ) ਵਜਾਉਂਦੇ। 
ਜਨਾਬ ਬਰਕਤ ਸਾਹਿਬ ਦੀਆਂ ਮਸ਼ਹੂਰ ਸਗੀਤ ਐਲਬਮਾਂ ਹਨ:
ਦੀਦਾਰ ਮਾਹੀ ਦਾ, ਹਰ ਸੂਰਤ ਵਿਚ ਤੂੰ, ਰੋਮ-ਰੋਮ ਵਿਚ ਤੂੰ, ਦ ਬੈਸਟ ਆਫ ਬਰਕਤ ਸਿੱਧੂ।
ਆਪ ਜੀ ਦੀਆਂ ਮਸ਼ਹੂਰ ਰਚਨਾਵਾਂ ਹਨ:
ਅਲਿਫ ਅੱਲਾ, ਦੇਖੋ ਨੀਂ! ਕੀ ਕਰ ਗਿਆ ਮਾਹੀ ਅਤੇ ਉਠ ਗਏ ਗਵਾਂਢੋਂ ਯਾਰ ਰੱਬਾ! ਹੁਣ ਕੀ ਕਰੀਏ?
ਆਪ ਜੀ ਨੂੰ ਇਕ ਨਿਜੀ ਟੀਵੀ ਚੈਨਲ ਵੱਲੋਂ 'ਲਾਇਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਆ ਗਿਆ ਸੀ।
ਸੰਗੀਤ ਪੱਖੋਂ ਬੇਹਦ ਅਮੀਰ ਬਰਕਤ ਜੀ ਵਿੱਤੀ ਤੌਰ ਤੇ ਕੋਈ ਬਹੁਤੇ ਅਮੀਰ ਨਹੀਂ ਸਨ। ਉਨ੍ਹਾ ਨੇ ਨਾਮ ਅਤੇ ਦਾਮ ਕਮਾਉਣ ਦੀ ਬਜਾਇ ਮੁਕਾਮ ਕਮਾਉਣ ਉਪਰ ਵਧੇਰੇ  ਜ਼ੋਰ ਦਿੱਤਾ। ਇਹ ਇਕ ਵਿਡੰਬਨਾ ਹੀ ਹੈ ਕਿ ਸੱਚੇ ਅਤੇ  ਸੁੱਚੇ ਕਲਾਕਾਰਾਂ ਨੂੰ ਅਕਸਰ ਮੁਫਲਿਸੀ ਵਿਚ ਹੀ ਜੀਵਨ ਬਤੀਤ ਕਰਨੇ ਪੈਂਦੇ ਹਨ। ਇਹ ਵੀ ਇਕ ਸੰਜੋਗ ਹੀ ਹੈ ਕਿ ਪਿਛਲੇ ਹਫਤੇ ਹੀ ਛਪੇ ਕਾਲਮ 'ਗ਼ਜ਼ਲ-ਏ-ਕਲਾਕਾਰਾਂ' ਵਿਚ ਕਲਾਕਾਰਾਂ ਦੀ ਮਾੜੀ ਮਾਲੀ ਹਾਲਤ ਦਾ ਜ਼ਿਕਰ ਹੋਇਆ ਸੀ। ਉਸ ਵੇਲੇ ਇਹ ਨਹੀਂ ਸੀ ਪਤਾ ਕਿ ਏਨੀ ਛੇਤੀ ਇਕ ਹੋਰ ਬੇਸ਼ੁਮਾਰ ਕੀਮਤੀ ਕਲਾਕਾਰ ਮੁਫਲਿਸੀ ਅਤੇ ਬਿਮਾਰੀ ਦਾ ਸ਼ਿਕਾਰ ਹੋ ਜਾਵੇਗਾ।
ਆਪਣੀ ਅਦੁੱਤੀ ਸੰਗੀਤਕ ਪਹਿਚਾਣ ਦੇ ਮਾਲਕ ਮਰਹੂਮ ਫਨਕਾਰ ਜਨਾਬ ਬਰਕਤ ਸਿੱਧੂ ਜੀ ਹਮੇਸ਼ਾਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜ਼ਿੰਦਾ ਸਨ, ਜ਼ਿੰਦਾ ਹਨ ਅਤੇ ਜ਼ਿੰਦਾ ਹੀ ਰਹਿਣਗੇ।
'ਨੀਲ'


0-94184-70707

Friday, 8 August 2014

Shiv Kumar Batalvi Ekk Haseen Daastaan


Punjabi Book Titled 
Shiv Kumar Batalvi Ekk Haseen Daastaan
Describing The True Facts of Early Age Life of
Legendary Punjabi Poet
Shiv Kumar Batalvi.
(In The Shape of Rare & Unseen Pictures, Interviews And Meetings With Nears, Dears And Relatives of 'Shiv')

Author: Mrs. (Dr.) Manu Sharma Sohal,
Publisher & Main Distributor :
Chetnaa Parkaashan, Punjabi Bhawan Ludhiana
Ph: 0161-2413613.

Book Is Also Available At :
Graces Books, Patiala;
Singh Brothers, Amritsar
* Bazar Mai Sewan, Near Golden Temple, Amritsar-143 006
* S.C.O. 223-24,City Center, Amritsar-143 001
   Tel:+91-183- 2550739 Telefax: +91-183-2543965
   E-Mail: info@singhbrothers.com ;
Punjab Book Centre, Chandigarh
Sector 22-B, SCO-1126-27, Near Samsung Showroom, Chandigarh-160022
Tel:+91-172-2701952
&
Star Publications, Delhi.
4/5B Asaf Ali Road, New Delhi - 110002
Phone:+91-11-2328 6757, 2326 1696, 2327 4874, 2325 7220
Fax: +91-11-2327 3335
E-mail: info@hindibook.com

ਪੁਸਤਕ ਸਮੀਖਿਆ

ਪੁਸਤਕ: ਸ਼ਿਵ ਕੁਮਾਰ ਬਟਾਲਵੀ ਇਕ ਹਸੀਨ ਦਾਸਤਾਨ
ਲੇਖਿਕਾ: ਸ੍ਰੀਮਤੀ (ਡਾ:) ਮਨੁ ਸ਼ਰਮਾ ਸੋਹਲ, ਲੁਧਿਆਣਾ
(ਫੋਨ ਨੰਬਰ : 9815298772)
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ (ਫੋਨ ਨੰਬਰ 0161-2413613)
ਕੀਮਤ: ਰੁਪਏ 300.00 (ਗੱਤੇ ਵਾਲੀ ਜਿਲ਼ਦ ਸਣੇ)
ਅਨੇਕਾਂ ਲੇਖਕਾਂ ਨੇਂ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗ਼ੀ ਦੇ ਉਸ ਪੜਾਅ ਬਾਰੇ ਖ਼ੂਬ ਲਿਖਿਆ ਹੈ ਜਿਸ ਵੇਲੇ ਉਹ ਕਿਵਤਾ ਲੇਖਨ ਦੀ ਪੈੜ ਉਪਰ ਤੁਰਦਿਆਂ ਸ਼ੁਹਰਤ ਅਤੇ ਸਫ਼ਲਤਾ ਦੀਆਂ ਉਚਾਈਆਂ ਨੂੰ ਛੂਹ ਚੁੱਕਿਆ ਸੀ ਪਰ ਇਹ ਪੁਸਤਕ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗ਼ੀ ਦੇ  ਉਸ ਪੜਾਅ ਨੂੰ ਵੀ ਵਕਤੀ-ਤਸਵੀਰਾਂ, ਲੇਖਾਂ ਅਤੇ ਸ਼ਿਵ ਦੇ ਸਕਿਆਂ, ਸਬੰਧੀਆਂ ਅਤੇ ਹਮ-ਉਮਰਾਂ ਦੇ ਨਾਲ ਲੇਖਿਕਾ ਦੁਆਰਾ ਕੀਤੇ ਸਾਖਿਆਤਕਾਰਾਂ ਰਾਹੀਂ ਬਿਆਨ ਕਰਦੀ ਹੈ ਜਿਸ ਬਾਰੇ ਬਹੁਤੇ ਲੋਕ ਅਜੇ ਤੀਕ ਅਭਿੱਜ ਹੀ ਸਨ।
ਚੇਤਨਾ ਪ੍ਰਕਾਸ਼ਨ ਲੁਧਿਆਣਾ (ਫੋਨ ਨੰਬਰ 0161-2413613) ਦੇ ਦਫਤਰ ਤੋਂ ਇਲਾਵਾ ਇਹ ਪੁਸਤਕ ਉਪਲਬਧ ਹੈ:
ਪੰਜਾਬ ਬੁਕ ਸੈਂਟਰ, ਸੈਕਟਰ 22-ਬੀ, ਚੰਡੀਗੜ੍ਹ ਫੋਨ: 0172-2701952;
ਸਟਾਰ ਪਬਲੀਕੇਸ਼ਨ, 4/5, ਆਸਿਫ ਅਲੀ ਰੋਡ, ਦਿੱਲੀ ਫੋਨ: 011-23286757;
ਸਿੰਘ ਬ੍ਰਦਰਜ਼, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਫੋਨ: 0183-2550739 ਅਤੇ

ਗ੍ਰੇਸ ਬੁਕਸ, ਪਟਿਆਲਾ ਵਿਖੇ ਵੀ ਉਪਲਬਧ ਹੈ।