Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Friday, 8 August 2014

Article: Watt BaNeaa Peyaa Ae

                                ਵੱਟ ਬਣਿਆ ਪਿਆ ਏ
ਸਾਵਣ ਮਹੀਨੇ ਦੇ ਬੱਦਲਾਂ ਨਾਲ ਢਕੇ, ਮੀਹਾਂ ਨਾਲ ਭਿੱਜੇ, ਸੱਧਰਾਂ ਨੂੰ ਠਾਰਦੇ ਅਤੇ ਗਰਮੀਂ ਨੂੰ ਮਾਰਦੇ ਮੋਸਮਾਂ ਦਾ ਜ਼ਿਕਰ ਅਨੇਕਾਂ ਕਵੀਆਂ ਅਤੇ  ਲਿਖਾਰੀਆਂ ਨੇਂ ਬਾਖ਼ੂਬੀ ਕੀਤਾ ਹੈ। ਮਨੁੱਖਾਂ ਸਣੇ ਸਾਰੇ ਜੀਆਂ ਉੱਪਰ ਸਾਵਣ ਰੁੱਤ ਦਾ ਅਧਿਆਤਮਿਕ ਪ੍ਰਭਾਵ ਏਨਾ ਪ੍ਰਤੱਖ ਹੈ ਕਿ ਗੁਰੂਆਂ-ਪੀਰਾਂ ਨੇਂ ਵੀ ਸਾਵਣ ਮਹੀਨੇ ਦੇ ਮੌਸਮ ਨੂੰ ਦ੍ਰਿਸ਼ਟਾਂਤਾਂ ਅਤੇ ਸਿੱਖਿਆਵਾਂ ਦੇ ਰੂਪ ਵਿਚ ਬੜੇ ਹੀ ਅਦੁੱਤੇ ਢੰਗਾਂ ਨਾਲ ਆਪਣੀਆਂ ਅਨਮੋਲ ਲੇਖਣੀਆਂ ਰਾਹੀਂ ਚਿਤਰਿਆ ਹੈ।ਸੌਣ ਮਹੀਨੇ ਮੀਂਹ ਵੱਸਣ 'ਤੋਂ ਠੀਕ ਪਹਿਲਾਂ ਵੱਟ ਬਣਦਿਆਂ ਹੀ ਕਵਿਤਾ ਦੀਆਂ ਅਜਿਹੀਆਂ ਸਤਰਾਂ ਆਪ ਮੁਹਾਰੇ ਹੀ ਫੁੱਟ ਪੈਂਦੀਆਂ ਹਨ:
ਵੱਟ ਬਣਿਆ ਪਿਆ ਏ, ਬੱਦਲ ਤਣਿਆ ਪਿਆ ਏ
ਸੱਜਣ ਤੇਰੇ ਆਉਣ ਦਾ, ਸਬੱਬ ਬਣਿਆ ਪਿਆ ਏ
ਪਹਿਲਾਂ ਦੇ ਸੋਣ ਦੀ ਸੁੰਦਰ ਤਸਵੀਰ ਕੁਝ ਇਸ ਤਰ੍ਹਾਂ ਦੀ ਸੀ: ਅਤਿ ਦੀ ਗਰਮੀ, ਕਾਂਵਾਂ ਦੀਆਂ ਅੱਖਾਂ ਨਿੱਕਲਣੀਆਂ, ਧਰਤੀ ਦਾ ਸੁੱਕਣਾ, ਫਸਲਾਂ ਦੇ ਸਾਵੇ ਰੰਗਾਂ ਦਾ ਢਲਣ ਲੱਗਣਾ, ਹਵਾ ਦਾ ਬਿਲਕੁਲ ਠਹਿਰ ਜਾਣਾ, ਵੱਟ ਬਣਨਾ, ਕਿਰਸਾਨਾ ਦੇ ਮੂੰਹਾਂ ਦਾ ਉਤਾਹੰ ਨੂੰ ਰਹਿਣਾ, ਬੱਚਿਆਂ ਵੱਲੋਂ ਗੁੱਡੀਆਂ ਨੂੰ ਫੂਕਣਾ, ਧਨਾਢਾਂ ਵੱਲੋਂ ਲੰਗਰ ਲਾਉਣਾ, ਪਪੀਹਿਆਂ ਦਾ ਪੀਹੂ-ਪੀਹੂ ਕਰਕੇ ਜੋਧੜੀਆਂ ਕਰਨਾ, ਮਾਲਕ ਵੱਲੋਂ ਜੋਧੜੀਆਂ ਦਾ ਸਵਿਕਾਰਿਆ ਜਾਣਾਂ, ਬੱਦਲਾਂ ਦਾ ਗੱਜਣਾ, ਬਿਜਲੀ ਦਾ ਲਿਸ਼ਕਾਰੇ ਮਾਰਨਾ, ਹਵਾ ਦੇ ਠਹਿਰਾਵ ਦਾ ਟੁੱਟਣਾ, ਕਿਣਮਿਣ ਹੋਣਾ, ਟੀਨਾਂ ਉਪਰ ਸੰਗੀਤ ਦਾ ਵੱਜਣਾ, ਮਿੱਟੀ ਦੂ ਖੁਸ਼ਬੌ ਦਾ ਇਕਦਮ ਫੈਲ ਜਾਣਾ, ਬੱਚਿਆਂ ਦਾ ਕੱਪੜੇ ਉਤਾਰ ਕੇ ਛਾਲਾਂ ਮਾਰਨਾ, ਮੀਂਹ ਵਿਚ ਨਹਾਉਣਾ, ਭੂਰੀਆਂ ਹੁੰਦੀਆਂ ਫਸਲਾਂ ਦਾ ਮੁੜ ਸਾਵਾ ਹੋ ਜਾਣਾ, ਮਵੇਸ਼ੀਆਂ ਵੱਲੋਂ ਸੁੱਖ ਦਾ ਸਾਹ ਲੈਣਾ, ਕਿਰਸਾਨਾ ਦੇ ਚਿਹਰਿਆਂ 'ਤੇ ਰੌਣਕ ਦਾ ਪਰਤਣਾ, ਚੁਲ੍ਹਿਆਂ ਮੂਹਰੇ ਡੱਟੀਆਂ ਸੁਆਣੀਆਂ ਵੱਲੋਂ ਗੀਤ ਗੁਨਗੁਨਾਉਣਾ, ਖੀਰ-ਪੂੜਿਆਂ ਦਾ ਪੱਕਣਾ, ਮੁਟਿਆਰਾਂ ਵੱਲੋਂ ਪੀਂਘਾਂ ਝੂਟਣ ਦੀਆਂ ਤਿਆਰੀਆਂ ਕਰਨਾ ਅਤੇ ਨੋਜਵਾਨਾ ਵੱਲੋਂ ਨੱਕੇ ਮੋੜਨ ਦੀ ਤਿਆਰੀਆਂ ਕਰਨਾ। ਇਕ ਵੇਲਾ ਸੀ ਜੱਦ ਇਹ ਸੱਭ ਨਿੱਕੀਆਂ-ਵੱਡੀਆਂ ਘਟਨਾਵਾਂ ਮਿਲ ਕੇ ਸਾਵਣ ਮਹੀਨੇ ਦੀ ਸੁਹਣੀ ਤਸਵੀਰ ਨੂੰ ਪੇਸ਼ ਕਰਦੀਆਂ ਸਨ। ਪਰ ਬਦਕਿਸਮਤੀ ਨਾਲ ਹੁਣ ਇਸ ਤਸਵੀਰ ਦੇ ਰੰਗ ਕੁਝ ਹੋਰ ਹੋ ਗਏ ਹਨ। ਇਸ ਤਸਵੀਰ ਵਿੱਚੋਂ ਧਰਤੀ ਦਾ ਸਾਵਾ ਰੰਗ ਲਗਾਤਾਰ ਕੱਟਿਆ-ਵੱਢਿਆ ਜਾ ਰਿਹਾ ਹੈ। ਇਸ ਸਾਵੇ ਰੰਗ ਦੇ ਘੱਟਣ ਨਾਲ ਅਸਮਾਨੀ ਰੰਗ ਵਿਚ ਵੀ ਬਦਲਾਅ ਆਇਆ ਹੈ ਅਤੇ ਬੱਦਲਾਂ ਦਾ ਦੁੱਧ ਜਿਹਾ ਸਫੇਦ ਰੰਗ ਵੀ ਹੁਣ ਗੰਧਲਾ ਜਿਹਾ ਹੁੰਦਾ ਜਾ ਰਿਹਾ ਹੈ। ਹੁਣ ਦੀ ਤਸਵੀਰ ਇਹ  ਹੈ ਕਿ ਅਤਿ ਦੀ ਗਰਮੀ ਤਾਂ ਪੈਂਦੀ ਹੀ ਹੈ, ਕਾਵਾਂ ਦੀਆਂ ਅੱਖਾਂ ਵੀ ਨਿੱਕਲਦੀਆਂ ਹਨ, ਧਰਤੀ ਸੁੱਕਦੀ ਹੈ, ਫਸਲਾਂ ਦੇ ਸਾਵੇ ਰੰਗ ਢਲਦੇ ਹਨ, ਹਵਾ ਬਿਲਕੁਲ ਠਹਿਰ ਜਾਂਦੀ ਹੈ, ਵੱਟ ਬਣਦਾ ਹੈ, ਕਿਰਸਾਨਾ ਦੇ ਮੂੰਹਾਂ ਵੀ ਉਤਾਹੰ ਨੂੰ ਰਹਿੰਦੇ ਹਨ, ਬੱਚਿਆਂ ਵੱਲੋਂ ਗੁੱਡੀਆਂ ਫੂਕੀਆਂ ਜਾਂਦੀਆਂ ਹਨ, ਧਨਾਢਾਂ ਵੱਲੋਂ ਲੰਗਰ ਲਾਏ ਜਾਂਦੇ ਹਨ, ਪਪੀਹੇ ਹੁਣ ਵੀ ਪੀਹੂ-ਪੀਹੂ ਕਰਕੇ ਜੋਧੜੀਆਂ ਕਰਦੇ ਹਨ, ਹੁਣ ਵੀ ਸੌਣ ਮਹੀਨਾ ਚੜਦਾ ਹੈ, ਪਰ ਇਨਸਾਨਾ ਦੀਆਂ ਗ਼ਲਤੀਆਂ ਸਦਕਾ ਹੀ ਉਸ ਮਾਲਕ ਵੱਲੋਂ ਚਾਹੁੰਦਿਆਂ ਹੋਇਆਂ ਵੀ ਇਹਨਾ ਜੋਧੜੀਆਂ ਨੂੰ ਸਵਿਕਾਰਿਆ ਨਹੀਂ ਜਾਂਦਾ, ਬੱਦਲ ਨਹੀਂ  ਗੱਜਦੇ, ਬਿਜਲੀ ਲਿਸ਼ਕਾਰੇ ਨਹੀਂ ਮਾਰਦੀ, ਹਵਾ ਦਾ ਠਹਿਰਾਵ ਨਹੀਂ ਟੁੱਟਦਾ, ਕਿਣਮਿਣ ਨਹੀਂ ਹੁੰਦੀ, ਟੀਨਾਂ ਉਪਰ ਸੰਗੀਤ ਨਹੀਂ ਵੱਜਦਾ, ਮਿੱਟੀ ਦੂ ਖੁਸ਼ਬੌ ਨਹੀਂ ਫੈਲਦੀ, ਗਰਮੀਂ ਦੇ ਸਤਾਏ ਹੋਏ ਬੱਚੇ ਕੱਪੜੇ ਤਾਂ ਉਤਾਰਦੇ ਹਨ ਪਰ ਮੀਂਹ ਦੀ ਅਨੁਪਸਥਿਤੀ ਵਿਚ ਖ਼ੁਸ਼ੀਆਂ ਭਰੀਆਂ ਛਾਲਾਂ ਨਹੀਂ ਮਾਰ ਸਕਦੇ, ਮੀਂਹ ਵਿਚ ਨਹੀਂ ਨਹਾ ਸਕਦੇ, ਭੂਰੀਆਂ ਹੁੰਦੀਆਂ ਫਸਲਾਂ ਮੁੜ ਸਾਵੀਆਂ ਨਹੀਂ ਹੁੰਦੀਆਂ, ਮਵੇਸ਼ੀਆਂ ਨੂੰ ਸੁੱਖ ਦਾ ਸਾਹ ਲੈਣਾ ਨਹੀਂ ਮਿਲਦਾ, ਕਿਰਸਾਨਾ ਦੇ ਚਿਹਰਿਆਂ 'ਤੇ ਰੌਣਕ ਨਹੀਂ ਪਰਤਦੀ, ਚੁਲ੍ਹਿਆਂ ਮੂਹਰੇ ਮੁੜ੍ਹਕੋ-ਮੁੜ੍ਹਕੀ ਹੁੰਦੀਆਂ ਸੁਆਣੀਆਂ ਨੂੰ ਗੀਤ ਨਹੀਂ ਸੁੱਝਦੇ, ਖੀਰ-ਪੂੜੇ ਨਹੀਂ ਪੱਕਦੇ, ਮੁਟਿਆਰਾਂ ਵੱਲੋਂ ਪੀਂਘਾਂ ਝੂਟਣ ਦੀਆਂ ਤਿਆਰੀਆਂ ਨਹੀਂ ਉਲੀਕੀਆਂ ਜਾਂਦੀਆਂ ਅਤੇ ਜਦੋਂ ਨੱਕਿਆਂ ਵਿਚ ਪਾਣੀ ਹੀ ਨਹੀਂ ਤਾਂ ਨੋਜਵਾਨਾ ਵੱਲੋਂ ਨੱਕੇ ਮੋੜਨ ਦੀਆਂ ਤਿਆਰੀਆਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਰ ਕਿਉਂ ਜਾਈਏ, ਪੰਜਾਬ ਸੂਬੇ ਦੇ ਮਾਲਵਾ ਖੇਤਰ ਦੀ ਹੀ ਗੱਲ ਕਰੀਏ ਤਾਂ ਇਸ ਸਾਵਣ ਮਹੀਨੇ ਕਣੀਂਆਂ ਦੀ ਛਿੱਟ-ਪੁੱਟ ਨਾਲ ਮੀਂਹ ਨੇਂ ਸਿਰਫ ਸੁੰਹ ਹੀ ਭੰਨੀ ਹੈ ਪਰ ਅੜ ਨਹੀਂ ਭੰਨੀ। ਆਪਾਂ ਜੇਕਰ ਅੱਜ ਵੀ ਸੁਧਰਨਾ ਸ਼ੁਰੂ ਕਰੀਏ 'ਤਾਂ ਇਸ ਸੁਧਾਰ ਦਾ ਪ੍ਰਭਾਵ ਕਈ ਵਰ੍ਹਿਆਂ ਬਾਦ ਨਜ਼ਰ ਆਉਣਾ ਸ਼ੁਰੂ ਹੋਵੇਗਾ। ਪਰ ਉਹ ਮਾਲਕ ਬੜਾ ਦਿਆਲੂ ਹੈ। ਹੋ ਸਕਦਾ ਹੈ ਕਿ ਜਦੋਂ ਤੁਸੀਂ ਇਹ ਕਾਲਮ ਪੜ੍ਹ ਰਹੇ ਹੋਵੋਂ, ਉਦੋਂ ਤੀਕ ਮਾਲਕ ਦੀ ਮਿਹਰ ਵੱਸ ਹੀ ਪਵੇ।

'
ਨੀਲ'

Wednesday, 30 July 2014

Article Hiras Bhareaa Sek

ਹਿਰਸ ਭਰਿਆ ਸੇਕ


ਅੱਗ ਭਾਵੇਂ ਆਪਣੇ ਘਰੀਂ ਲੱਗੀ ਹੋਵੇ ਜਾਂ ਗੁਆਂਢ ਵਿਚ, ਸੇਕ ਤਾਂ ਜਰੂਰ ਸਤਾਉਂਦਾ ਹੀ ਹੈ। ਤੇ  ਜੇਕਰ ਗੁਆਂਢ ਵਿਚ ਵੀ ਆਪਣੇ ਹੀ ਸ਼ਰੀਕੇ-ਕਬੀਲੇ ਦੇ ਲੋਕ ਰਹਿੰਦੇ ਹੋਣ ਤਾਂ ਇਹ ਸੇਕ ਕੁਝ ਹੋਰ ਵੀ ਤਕਲੀਫਦੇਅ ਹੋ ਜਾਂਦਾ ਹੈ। ਇਸ ਤੋਂ ਵੀ ਉਪਰ ਜੇਕਰ ਗੁਆਂਢ ਵਿਚ ਆਪਣੇ ਹੀ ਪ੍ਰੀਵਾਰ ਦੇ ਜੀਅ ਵੱਸਦੇ ਹੇਣ ਤਾਂ ਇਹ ਸੇਕ ਆਪਣੀਆਂ ਆਂਦਰਾਂ ਤੀਕ ਪਹੁੰਚਦਾ ਹੈ ਅਤੇ ਰੂਹਾਂ ਨੂੰ ਧੁਰ ਅੰਦਰ ਤੀਕ ਝਿੰਜੋੜਦਾ ਹੈ।ਇਹ ਸੇਕ ਬੇਸ਼ਕ ਸਾੜਦਾ ਨਹੀਂ ਪਰ ਅੰਦਰੋ-ਅੰਦਰੀਂ ਧੁਖਾਉਂਦਾ ਜ਼ਰੂਰ ਰਿਹੰਦਾ ਹੈ।ਇਹ ਰੂਹਾਨੀ ਅਸੂਲ ਸਿਰਫ ਗਲੀਆਂ-ਮੁਹੱਲਿਆਂ ਤੀਕ ਹੀ ਸੀਮਿਤ ਨਹੀਂ ਸਗੋਂ ਇਹ ਦੇਸ਼ਾਂ-ਵਿਦੇਸ਼ਾਂ 'ਤੇ ਵੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਲਾਗੂ ਹੁੰਦਾ ਹੈ ਅਤੇ ਢੁਕਵਾਂ ਵੀ ਬੈਠਦਾ ਹੈ। ਆਪਣਾ ਭਾਰਤ-ਦੇਸ਼ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਹ ਇਕ ਧਰਮ-ਨਿਰਪੱਖ ਦੇਸ਼ ਹੈ। ਇਹੋ ਇਸ ਦੀ ਵਿਲੱਖਣ ਪਹਿਚਾਣ ਹੈ ਅਤੇ ਇਹੋ ਇਸ ਦਾ ਦੀਨ-ਈਮਾਨ ਵੀ। ਕਣਕ ਵਿਚ ਘੁਣ ਬੇਸ਼ਕ ਹੋ ਸਕਦਾ ਹੈ ਪਰ ਅਸਲੀਅਤ ਹੈ ਕਿ ਇਹ ਕਣਕ ਸਾਰੀ ਦੀ ਸਾਰੀ ਘੁਣ-ਮਾਰੀ ਨਹੀਂ ਹੈ। ਅੱਜ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿਚ ਜੋ ਹੋ ਰਿਹਾ ਹੈ ਉਸ ਮੁਤਾਬਿਕ ਜੇਕਰ ਭਾਰਤ ਦੀ ਮੌਜੂਦਾ ਸਥਿਤੀ ਨੂੰ ਤੁਲਨਾਤਮਕ ਢੰਗ ਨਾਲ ਵਿਚਾਰੀਏ ਤਾਂ ਇਸਦੀ ਸਥਿਤੀ ਕਾਫੀ ਸਾਫ ਸੁਥਰੀ ਨਜ਼ਰ ਆਵੇਗੀ। ਗੁਆਂਢੀ ਮੁਲਕ, ਜਿਸ ਵਿਚ ਆਪਣੇ ਹੀ ਸ਼ਰੀਕੇ-ਕਬੀਲੇ  ਦੇ ਅਨੇਕ ਬਾਸ਼ਿੰਦੇ ਹਨ ਉਸ ਵਿਚ ਜੇਕਰ ਕੋਈ ਬੰਬ ਡਿੱਗਦਾ ਹੈ ਤਾਂ ਇਥੋਂ ਦੇ ਸਾਧਾਰਣ ਨਾਗਰਿਕਾਂ ਨੂੰ ਵੀ ਉਨਾਂ ਹੀ ਦੁੱਖ ਲੱਗਦਾ ਹੈ ਜਿੰਨਾ ਕਿ ਉਥੋਂ ਦੇ ਵਸਨੀਕਾਂ ਨੂੰ। ਭਾਵੇਂ ਇਹ ਗੱਲ ਵੀ ਸਹੀ ਹੈ ਕਿ ਬਹੁਤੀ ਵਾਰੀਂ ਇਹ ਆਪਸੀ ਦੁੱਖ ਅਤੇ ਹਮਦਰਦੀ ਭਰੀਆਂ ਆਵਾਜ਼ਾਂ ਸਿਆਸਤਾਂ ਦਿਆਂ ਛਿੱਕੂਆਂ ਨਾਲ ਬੱਝੇ ਮਾਸੂਮ ਮੂਹਾਂ 'ਤੋ ਬਿਆਨ ਨਹੀਂ ਹੋ ਸਕਦੀਆਂ ਜਾਂ ਬਿਆਨ ਤਾਂ ਹੁੰਦੀਆਂ ਨੇਂ ਪਰ ਬੁਲੰਦੀਆਂ ਨਹੀਂ ਛੋਹ ਸਕਦੀਆਂ। ਆਧਿਆਤਮਿਕ ਜਾਂ ਆਧੁਨਿਕ ਨਜ਼ਰੀਏ ਨਾਲ ਵੇਖੀਏ ਤਾਂ ਇਹ ਸੰਪੂਰਣ ਵਿਸ਼ਵ ਵੀ ਇਕ ਮੁਹੱਲੇ ਵਾਂਗੂ ਹੀ ਹੈ ਜਿਸ ਦੇ ਵਸਨੀਕ ਸਿੱਧੇ  ਜਾਂ ਅਸਿੱਧੇ  ਤੌਰ ਤੇ ਆਪਣੇ ਹੀ ਸ਼ਰੀਕੇ-ਕਬੀਲਾ ਵਾਲੇ ਜਾਂ ਦੂਰੋਂ-ਨੇੜਿਓਂ ਦੇ ਰਿਸ਼ਤੇਦਾਰ ਹੀ ਹਨ, ਕਿਉਂ ਜੋ ਸੱਭ ਇਨਸਾਨ ਹਨ। ਮੌਜ਼ੂਦਾ ਖ਼ਬਰਾਂ ਫ਼ਰੌਲ ਕੇ ਵੇਖੀਏ ਕਿ ਭਾਵੇਂ ਬਹੁਤ ਦੂਰ-ਦੁਰਾਢੇ ਦੇ ਦੇਸ਼ਾਂ ਵਿਚ ਅਜਿਹੀ ਸਥਿਤੀ ਹੋਈ ਪਈ ਹੈ ਕਿ ਛੋਟੇ-ਛੋਟੇ ਅਤੇ ਮਾਸੂਮ ਬੱਚਿਆਂ ਨੂੰ ਵੀ ਤਸੀਹੇ ਦੇ ਕੇ ਜਾਨੋਂ ਮਾਰਨ ਤੋਂ ਵੀ ਗ਼ੁਰੇਜ਼ ਨਹੀਂ ਕੀਤਾ ਜਾ ਰਿਹਾ ਪਰ ਸੱਚ ਪੁੱਛੋ ਤਾਂ ਅੱਗ ਦੇ ਸੇਕ ਵਰਗੀਆਂ ਇਨ੍ਹਾ ਖ਼ਬਰਾਂ ਨੂੰ ਵੇਖ-ਸੁਣ ਕੇ ਹਰ ਭਾਰਤ-ਵਾਸੀ ਦੀ ਰੂਹ ਧੁਰ-ਅੰਦਰੋਂ ਘੱਟੋ-ਘੱਟ ਇੱਕ ਵਾਰ ਤਾਂ ਜ਼ਰੂਰ ਹੀ ਝੁਲਸ ਜਾਂਦੀ ਹੈ। ਮਰਨ ਵਾਲੇ ਬੇਸ਼ਕ ਕਿਸੇ ਹੋਰ ਮਜ਼ਹਬ ਦੇ ਹੋਣ, ਪਰ ਆਖਿਰਕਾਰ, ਹਨ ਤਾਂ ਆਪਣੇ ਹੀ ਦੁਨਿਆਵੀ-ਮੁਹੱਲੇ 'ਚ ਵੱਸਦੇ ਆਪਣੇ ਗੁਆਂਢੀ, ਆਪਣੇ ਰਿਸ਼ਤੇਦਾਰ ਹੀ।
'ਨੀਲ'

Wednesday, 23 July 2014

Janamdin-Mubaariq-Shiv


ਜਨਮਦਿਨ ਮੁਬਾਰਕ (੨੩ ਜੁਲਾਈ)


ਮਰਹੂਮ ਅਤੇ ਮੁਕੰਮਿਲ ਸ਼ਾਇਰ

ਸ਼ਿਵ ਕੁਮਾਰ "ਬਟਾਲਵੀ"


ਵੱਲੋਂ

ਡਾ: ਮਨੁ ਸ਼ਰਮਾ ਸੋਹਲ, ਸੰਪਾਦਕ, "ਸਾਂਝ" ਤਿਮਾਹੀ ਮੈਗ਼ਜ਼ੀਨ, ਲੁਧਿਆਣਾ
ਸ਼੍ਰੀ ਅਨੂਪ ਸ਼ਰਨ "ਕਾਦਿਆਨੀ", ਸ਼੍ਰੀ ਦਿਲਬਾਘ ਸਿੰਘ ਸੂਰੀ, ਸੰਗਰੂਰ,
ਨੀਤੂ ਅਤੇ ਨੀਲ

Saturday, 14 June 2014

Khaaraa-PaaNee

ਖ਼ਾਰਾ-ਪਾਣੀ

ਮੁਹੱਬਤ ਖ਼ਾਰਾ ਪਾਣੀ ਪੀ ਹਲਕ ਵੀ ਤਰ ਨਹੀਂ ਹੁੰਦਾ
ਇਹ ਸਾਗ਼ਰ ਤਰ ਨਹੀਂ ਹੁੰਦਾ 'ਤੇ ਡੁੱਬ ਕੇ ਮਰ ਨਹੀਂ ਹੁੰਦਾ

ਹਨੇਰਾ ਰੌਸ਼ਨੀ ਦਾ ਲੜ੍ਹ ਪਕੜ ਕੇ ਬਹਿ ਤਾਂ ਸਕਦਾ ਹੈ
ਵਜੂਦ ਏਨਾ ਕੂ ਬੇ-ਬੱਸ ਹੈ ਕਿ ਤਣ ਕੇ ਖੜ੍ਹ ਨਹੀਂ ਹੁੰਦਾ

ਧਰਮੀ ਸ਼ਹਿਰ ਅੰਦਰ ਝੂਠ ਬਸ ਏਨਾ ਕੂ ਕਾਬਿਜ਼ ਹੈ
ਕਿ ਸੱਚ 'ਤੋਂ ਝੂਠ ਦੀ ਗਲ੍ਹ 'ਤੇ ਤਮਾਚਾ ਜੜ੍ਹ ਨਹੀਂ ਹੁੰਦਾ

ਪਾ ਕੇ ਕੋਟ ਕਾਲਾ ਕੋਈ ਮੇਰੇ ਹੱਕ ਦੀ ਗੱਲ ਕਰੇ
ਕੁਰੂਖੇਤਰ ਹੈ ਕਲਿਯੁਗ ਦਾ ਇਕੱਲਿਆਂ ਲੜ੍ਹ ਨਹੀਂ ਹੁੰਦਾ

ਕਲਮ ਕੱਜਲ 'ਚ ਤਰ ਕਰ ਕੇ ਮੈਂ ਕਾਗ਼ਜ਼ ਕਾਲੇ ਕਰ ਬੈਠਾਂ
ਲਿਖ਼ਤ ਏਨਾ ਹੈ ਬੇ-ਤਰਤੀਬ ਆਪੋਂ ਪੜ੍ਹ ਨਹੀਂ ਹੁੰਦਾ

'ਨੀਲ'
੧੪.੦੬.੨੦੧੪ (ਸਵੇਰ ਵੇਲੇ)

Saturday, 7 June 2014

Happy Birthday Mr. Sanjeev Sharma, Ludhianvi

Happy Birthday To
Mr. Sanjeev Sharma, "Ludhianvi"
(Inspector Railway Mail Services, Jalandhar)
( http://www.facebook.com/sanjeevsharma.hro )

May Almighty Bless Him With All Happiness & Success In His Life.

A Pretty Smile On His Face Makes Us So Happy
So, We Pray Almighty To Always Ensure That Pretty Smile On His Blessed Face.

Happy Birthday Once Again

From:
Mr. Dilbagh Singh Suri, Supdt. Post Offices, Sangrur;
Mrs.(Dr.) Manu Sharma Sohal, Editor Timaahi Saanjh, Ludhiana;
Mr. Tejinder Dhillon, Inspector Post Offices, Nawanshehar;
Mr. Charanjit Singh Dhuri;
Staff Members Of Jalandhar RMS, Ludhiana RMS,
Ludhiana (Mufassil) Division
&
This Meek Fellow (500).
< www.facebook.com/nannu.neel >

Wednesday, 4 June 2014

Maa

(ਰੰਗੀਨ ਚਿੱਤਰਕਾਰੀ ਸਹਿਯੋਗ, ਧੰਨਵਾਦ ਸਹਿਤ ਵੱਲੋਂ: ਮਾਣਯੋਗ ਸ੍ਰੀ ਸੈਲੀ ਬਲਵਿੰਦਰ ਜੀ)

ਮਾਂ

ਮਾਂ ਦੇ ਹੁੰਦਿਆਂ ਸਵਰਗ ਦੇ ਝੂਟੇ
ਮਾਂ ਦੇ ਹੁੰਦਿਆਂ ਤੀਆਂ
ਮਾਂ ਦਾ ਜਿਗਰਾ ਮਾਂ ਹੀ ਜਾਣੇ
ਜਾਂ ਫਿਰ ਜਾਣਨ ਧੀਆਂ

ਮਾਂ ਦੀ ਝੌਲੀ ਭਾਗ-ਭੰਗੂੜਾ
ਮਾਂ ਦੀ ਚਿੱਥ ਰਸ ਭਰਿਆ ਗੂੜ੍ਹਾ
ਮਾਂ ਦੀ ਬੁੱਕਲ ਠਹਿਰ ਰਾਤ ਦੀ
ਜੋ ਦੱਮ ਵੰਡਦੀ ਜੀਆਂ

ਮਾਂ ਦਾ ਹਿਰਦਾ ਸਾਗਰੋਂ ਗਹਿਰਾ
ਮਾਂ ਦਾ ਹਿਰਦਾ ਕਾਗ਼ਜ਼ੋਂ (ਇ)ਕਹਿਰਾ
ਮਾਂ ਦੇ ਹਿਰਦੇ ਕੁਟੰਭ ਸਮਾਵੇ
ਜਾਂ ਤਕਦੀਰੀਂ ਲੀਹਾਂ

'ਨੀਲ'
੨੮ ਮਈ, ੨੦੧੪ (ਸ਼ਾਮ ਵੇਲਾ)

Sunday, 1 June 2014

Kal Raat Ek Baddli Aaee

ਕਲ ਰਾਤ ਇਕ ਬੱਦਲੀ ਆਈ 'ਤੇ ਵਰ੍ਹ ਕੇ ਚਲੀ ਗਈ
ਨੈਣਾਂ ਮਿਰਾਂ 'ਚੋਂ ਹੰਝੂਆਂ ਦੀ ਰੁ(ਗ) ਭਰ ਕੇ ਚਲੀ ਗਈ

ਜੇਠ ਮਹੀਨਾ ਤੱਪਦੀ ਧਰਤੀ ਮਰ-ਮਰ ਜਾਂਦੀ ਸੀ
ਖ਼ੁਦ ਮਰ ਕੇ ਧਰਤੀ ਵਿਚ ਜੀਵਨ ਭਰ ਕੇ ਚਲੀ ਗਈ

ਹਾੜੀ ਮਗਰੋਂ ਸੁੰਨ-ਮ-ਸੁੰਨੇ ਖੇਤ ਬਿਲਖਦੇ ਸੀ
ਦੇ ਛਿੱਟਾ ਖੇਤਾਂ ਦੀ ਝੋਲੀ ਭਰ ਕੇ ਚਲੀ ਗਈ  

ਮੇਰੀ ਹਿੱਕ 'ਤੇ ਸਿਰ ਧਰ ਕੇ ਸੁੱਤਾ ਮਹਿਬੂਬ ਜਿਵੇਂ
ਦੀਵਾਰੀਂ ਉੱਕਰੇ ਚਿੱਤਰਾਂ ਵਿਚ ਰੰਗ ਭਰ ਕੇ ਚਲੀ ਗਈ

ਰਾਤ ਦੀ ਰਾਣੀ ਦੇ ਫੁੱਲਾਂ ਦੀ ਮਹਿਕ ਅਧੂਰੀ ਸੀ
ਮਹਿਕਾਂ ਵਿਚ ਕਿਸੇ ਮੇਲ ਜਿਹਾ ਰਸ ਭਰ ਕੇ ਚਲੀ ਗਈ

ਉਹ ਜਾਣੇ ਓਹੀਓ ਜਾਣੇ ਕਿਸ ਸਬੱਬ ਉਹ ਆਈ ਸੀ
ਦੋ ਘੜੀਆਂ ਵਿਚ ਜੋ ਵੱਡਾ ਕੌਤਕ ਕਰ ਕੇ ਚਲੀ ਗਈ

ਉਹ ਆਈ ਯਾਦਾਂ ਦੇ ਧੂਣੇ ਭਾਂਬੜ ਬਣ ਬੈਠੇ
'ਨੀਲ' ਦੀ ਹਿੱਕ 'ਤੇ ਧੁੱਖਦਾ ਖ਼ੰਜਰ ਧਰ ਕੇ ਚਲੀ ਗਈ

'ਨੀਲ'
੦੧ ਜੂਨ, ੨੦੧੪ (ਸਵੇਰ ਵੇਲਾ)