Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Thursday, 2 January 2014

Congratulations Mr. Sanjay, the ASP

Heartiest Congratulations
to
Respected Maa, Baau Ji & Bhaabhi
On promotion of
Mr. Sunjay Thakur
as
Assistant Suprintendent of Post Offices, Kullu Sub Division, Mandi Division (H.P.)
with effect from 01.01.2014.

From:
Shri B.P. Sharma, Sr. Supdt. of Post Offices, Mandi Division, Shri Dilbagh Singh Suri, Supdt. of Post Offices, Sangrur Division (Pb.), Mrs. Urmila Sharma, Accountant, Mandi Division, Mr. Navneet Sharma, System Manager, Mandi Division,
&
this meek fellow.
< www.facebook.com/nannuneel > 

Wednesday, 1 January 2014

ILzaam




ਅਰਜ਼ ਕੀਤਾ ਹੈ ਜੀ!

ਮੇਰੇ ਤਿ ਹੈ ਇਕ ਸ਼ਖ਼ਸ ਨੇਂ ਇਲਜ਼ਾਮ ਇਹ ਲਾਇਆ
ਇਹ ਕਿ ਮੈਂ ਉਸ ਸ਼ਖ਼ਸ ਦਾ ਸਨਮਾਨ ਚੁਰਾਇਆ

ਹੱਥਾਂ ਤਿ ਚੜ੍ਹ ਉਸ ਸ਼ਖ਼ਸ ਨੇਂ ਸਰਿਆਮ ਇਹ ਗਾਇਆ
ਇਹ ਕਿ ਮੈਂ ਉਸ ਸ਼ਖ਼ਸ ਦਾ ਗਿਰੇਬਾਨ ਛੁਹਾਇਆ

ਹੁਣ ਵਾਸੁਦੇਵ ਜਾਣਿ ਕੀ ਉਸ ਦੀ ਹੈ ਮਾਇਆ
ਕਿਉਂ ਉਸ ਨੇਂ ਹੈ ਮੇਰੇ ਤਿ ਇਹ ਛਲਛਾਮ ਵਿਛਾਇਆ

'ਨੀਲ'
੦੧ ਜਨਵਰੀ, ੨੦੧੪.

Tuesday, 24 December 2013

Merry Christmas-2013

ਸਾਵੇ ਰੰਗ ਦੇ ਮੈਟ ਉੱਪਰ
ਕਿਧਰੇ-ਕਿਧਰੇ
ਪੀਲੇ ਰੰਗ ਦੇ
ਫੁੱਲ ਛੱਪੇ ਹੋਏ ਹਨ
'ਤੇ ਉਸ ਮੈਟ ਉਪਰ ਬਹੁਤ ਸਾਰੇ
ਵੱਡੇ-ਵੱਡੇ ਬੂਟਿਆ ਵਾਲੇ
ਗ਼ਮਲੇ ਸਜਾਏ ਹੋਇ ਹਨ
'ਤੇ ਚਾਰੇ ਪਾਸੇ
ਸਫੇਦ ਰੰਗ ਦੀ
ਧੁੰਦਲੀ-ਗੈਸ ਭਰੀ ਹੋਈ ਹੈ
'ਤੇ ਚੜ੍ਹਦੇ-ਪਾਸੇ
ਇਕ ਲਟਕਵਾਂ-ਲੈਂਪ ਜਗ ਰਿਹਾ ਹੈ
ਜੋ ਮੱਲ੍ਹਕ-ਮਲ੍ਹਕ
ਉਤਾਂਹ ਨੂੰ
ਹੁੰਦਾ ਜਾ ਰਿਹਾ ਹੈ।

ਲਗਦਾ ਹੈ
ਇਹ ਕਿਸੇ ਵੱਡੀ-ਸ਼ਖ਼ਸੀਅਤ ਦਾ
ਕਮਰਾ ਹੈ।


'ਨੀਲ'
੨੪ ਦਸੰਬਰ, ੨੦੧੩.



Merry Christmas To All

From:
Dr. Manu Sharma Sohal, Dr. Jagtar Dhiman, Anoop Sharan 'Qaadiyaani', Dilbagh Singh Suri, Baljinder Singh Sandhu, Sanjeev Sharma
&
Sunil Kumar 'Neel'

Saturday, 21 December 2013

Ghazal: Baddal (Dedicated to the first rainfall of this winter)


ਗ਼ਜ਼ਲ

ਨ ਇਕ ਦੋ ਚਾਰ ਬੱਦਲ          ਕਈ ਹਜ਼ਾਰ ਬੱਦਲ
ਵਰਨ ਦੇ ਵਾਸਤੇ ਨੇਂ               ਖੜੇ ਤਿਆਰ ਬੱਦਲ

ਨ ਤੇਰੀ ਦੀਦ  ਜੇਕਰ             ਤਿ ਸਭ ਬਿਕਾਰ ਬੱਦਲ
ਜਦੋਂ ਤਕ ਵਰ ਨ ਜਾਵਣ          ਅੰਬਰ ਤਿ ਭਾਰ ਬੱਦਲ

ਸੁਲਹ ਜੇ ਧਰਤ ਮਾਰੇ            ਵਰਨ ਮੁ ੍ਹ-ਜ਼ਾਰ ਬੱਦਲ
ਪਿਆਸੇ ਯਾਰ ਬੱਦਲ             ਦਿਦਾਰਿ ਯਾਰ ਬੱਦਲ

ਜ਼ਰਾ ਜੇ ਗੜ੍ਹਕ ਜਾਵਣ            ਤਿ ਜ਼ਖ਼ਮਿਂ ਖ਼ਾਰ ਬੱਦਲ
ਕਦੀਂ ਯਕਦਮ ਜਿ ਫੱਟਣ         ਤਿ ਇਕ ਤਲਵਾਰ ਬੱਦਲ

ਹੁਵੇ ਧਰਤੀ ਪਿਆਸੀ             ਤਿ ਟਪਕਿ ਲਾਰ ਬੱਦਲ
ਧਰਤ ਦੀ ਬਾਦਸ਼ਾਹਤ            ਦਿ ਤਾਬਿਦਾਰ ਬੱਦਲ

ਜਿ ਧਰਤੀ ਬੀਜ ਬੋਵੇ             ਤਿ ਰੋਜ਼ਗ਼ਾਰ ਬੱਦਲ
ਜਿ ਧਰਤੀ ਬਾਂਝ ਹੋਵੇ             ਬਣਨ ਗ਼ਮਸਾਰ ਬੱਦਲ

ਸਫ਼ਰ ਵਿਚ ਹਨ ਸਦਾ ਹੀ       ਘਰੋਂ ਨਿ ਬਾਰ੍ਹ ਬੱਦਲ
ਕਦੀਂ ਪਹੁੰਚਣ ਗਿ ਸ਼ਾਇਦ       ਮੁਕਾਮਿ-ਯਾਰ ਬੱਦਲ

ਕਦੀਂ ਲੁਕ ਰੋ ਨ ਸਕਦੇ           ਇ੍ਹ ਜ਼ਾਰੁ-ਜ਼ਾਰ ਬੱਦਲ
ਕਦੀਂ ਬਿਲਕੁਲ ਇਕੱਲੇ           ਕਦੀਂ ਸੰਸਾਰ ਬੱਦਲ

ਕਦੀਂ ਹਨ ਮਾਰ ਬੱਦਲ           ਕਦੀਂ ਪਿਆਰ ਬੱਦਲ
ਕਦੀਂ ਤਾਂ 'ਨੀਲ' ਵਰਗੇ           ਕਦੀਂ ਨਿ ਯਾਰ ਬੱਦਲ

'
ਨੀਲ' ੦੭-੧੮ ਦਸਂਬਰ, ੨੦੧੩

Tuesday, 10 December 2013

Mr. CJ Shaunik Blessed With Triplets !!!

Heartiest Congratulations
to
Mr. Charanjit Shaunik
(Right side in the picture)
who has been blessed by the Almighty
with the greatest gift of

Triplet-Babies !!!
(Two girls and one boy)

From:
Dilbagh Singh Suri (Sangrur), Baljinder Singh Sandhu (Jalandhar), 
Gurcharan Singh Sidhu, Vikas Verma, Haemant Garg (Sangrur)
&
Sunil Kumar 'Neel' (Patiala).

(Send your wishes to CJ Shaunik on https://www.facebook.com/cjshaunik )

Friday, 29 November 2013

Saahitak Pustak Puraskaar-2012

Saahitak Pustak Puraskaar-2012

Heartiest Congratulations
to

Dr. Mohammed Iqbaal
(Principal, Govt. B.Ed. College, Malerkotla Distt. Sangrur)
Whose Name Has Been Declared Selected For
Mehmood Siraani Award
For His Urdu Book "Tanqi-O-Taa'asur"
&

Mr. Ninder Ghugiaanvi
(Famous Punjabi Writer and Student of Famous Pubjabi Folk Singer Late Shri Lal Chand Yamla Jatt Ji)
Whose Name Has Been Declared Selected For
Bhaai Veer Singh Award
(Jiwan-Teekaakaaree-Koshkaari Khettar)
For His Punjabi Book "WaddeyaaN Dee Sath"
*
Awards Will Be Distributed At The Closing Ceremony Of
"Punjabi Haftaa" on 7th December, 2013
At Rampura Phool, Distt. Bathinda, (Pb.)

Congratulations from:
(Dr.) Manu Sharma Sohal (Editor, Saanjh Magazine), (Dr.) Jagtaar Dhiman, Anoop Sharan Qaadiyaani (Poets & Writers);
Dilbagh Singh Suri, Baljinder Sandhu, Sanjiv Kumar Sharma (Social Workers)
&
Sunil Kumar 'Neel'

Monday, 18 November 2013

Kall Fer...

ਕਲ ਫੇਰ ...

ਕਲ ਫੇਰ ਦਿਨ ਚੜੇਗਾ ਕਲ ਫੇਰ ਰਾਤ ਹੋਣੀ
ਕਲ ਫੇਰ ਮੇਰੇ ਤਨ ਦੀ ਉਜੜੀ ਬਰਾਤ ਹੋਣੀ

ਕਲ ਫੇਰ ਨਾਗਣੀ ਨੇਂ ਮਸਤਕ ਮੇਰੇ ਨੂੰ ਡੱਸਣਾ
ਕਲ ਫੇਰ ਜ਼ਹਿਰ ਉਸਦੀ ਆਬ-ਏ-ਹਯਾਤ ਹੋਣੀ

ਕਲ ਫੇਰ ਆਪਣੇ ਨੇਂ ਮੇਰੇ ਆਪਣੇ ਨੂੰ ਦੱਬਣਾ
ਕਲ ਫੇਰ ਅਦਾਲਤ ਵਿਚ ਓਹੀ ਜਮਾਤ ਹੋਣੀ

ਕਲ ਫੇਰ ਪਰਿੰਦੇ ਨੇਂ ਨਜ਼ਰਾਂ ਛੁਪਾ ਕੇ ਬਹਿਣਾ
ਕਲ ਫੇਰ ਸ਼ਿਕਾਰੀ ਦੇ ਮੁੰਹ ਵਿਚ ਗੋਸ਼ਾਤ ਹੋਣੀ

ਕਲ ਫੇਰ ਡਾਕੀਏ ਨੇਂ ਮੇਰੇ ਦਰ ਤੇ ਦੇਣੀ ਦਸਤਕ
ਕਲ ਫੇਰ ਯਮਪੁਰੀ ਤੋਂ ਮੇਰੇ ਨਾਮ ਡਾਕ ਓਣੀ

'ਨੀਲ'
੧੭/੧੮ ਨਵੰਬਰ, ੨੦੧੩.